24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਵਿਖੇ ਮਨਾਈ ਪ੍ਰਦੂਸ਼ਣ ਰਹਿਤ ਦੀਵਾਲੀ <br/>

ਅਜੀਤ ਡੈਸਕ 19-10-2025
ਕਿਸ਼ਨਪੁਰਾ ਕਲਾਂ, 18 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਗਈ | ਸਕੂਲ ਕੈਂਪਸ ਵਿਖੇ ਹਰ ਫਲੋਰ ਤੇ ਬਹੁਤ ਹੀ ਸੁੰਦਰ ਰੰਗੋਲੀਆਂ ਵੱਖ-ਵੱਖ ਹਾਊਸਾਂ ਦੇ ਬੱਚਿਆਂ ਵਲੋਂ ਬਣਾਈਆਂ ਗਈਆਂ ਅਤੇ ਸਕੂਲ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ | ਸਜਾਵਟੀ ਲੜੀਆਂ ਨਾਲ ਸਜਿਆ ਸਕੂਲ ਬਹੁਤ ਹੀ ਮਨਮੋਹਕ ਲੱਗ ਰਿਹਾ ਸੀ | ਇਸ ਉਪਰੰਤ ਸਕੂਲ ਵਿਖੇ ਪੂਜਾ ਕੀਤੀ ਗਈ ਅਤੇ ਲਕਸ਼ਮੀ ਮਾਤਾ ਦੀ ਆਰਤੀ ਵੀ ਕੀਤੀ ਗਈ | ਇਸ ਉਪਰੰਤ ਪਿ੍ੰਸੀਪਲ ਮੋਨਾ ਠਾਕੁਰ ਦੁਆਰਾ ਅਤੇ ਸਮੂਹ ਮੈਨੇਜਮੈਂਟ ਦੁਆਰਾ ਹਰ ਕਲਾਸ ਦਾ ਦੌਰਾ ਕੀਤਾ ਗਿਆ ਅਤੇ ਬੱਚਿਆਂ ਨੂੰ ਮਠਿਆਈ ਭੇਟ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਮੋਨਾ ਠਾਕੁਰ ਨੇ ਬੱਚਿਆਂ ਨੂੰ ਪਟਾਕੇ ਨਾ ਚਲਾਉਣ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਕਿਉਂਕਿ ਪ੍ਰਦੂਸ਼ਣ ਹੋਣ ਕਾਰਣ ਸਾਡਾ ਚੋਗਿਰਦਾ ਅਤੇ ਵਾਤਾਵਰਣ ਬਹੁਤ ਪ੍ਰਭਾਵਿਤ ਹੁੰਦਾ ਹੈ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲਗਦੀਆਂ ਹਨ | ਉਨ੍ਹਾਂ ਸਮਾਜ ਦੇ ਹਰ ਵਿਅਕਤੀ ਨੂੰ ਦੀਵਾਲੀ ਉਪਹਾਰ ਵਿਚ ਪਟਾਕੇ ਦੇਣ ਦੀ ਬਜਾਏ ਕਿਤਾਬਾਂ ਅਤੇ ਬੂਟੇ ਦੇਣ ਦੀ ਅਪੀਲ ਕੀਤੀ ਤਾਂ ਜੋ ਸੋਚ ਅਤੇ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕੇ | ਇਸ ਮੌਕੇ ਸਮੂਹ ਮੈਨੇਜਮੈਂਟ ਵਲੋਂ ਸਮੂਹ ਸਟਾਫ਼, ਡਰਾਈਵਰ, ਹੈਲਪਰ ਅਤੇ ਸਫ਼ਾਈ ਸੇਵਕਾਵਾਂ ਨੂੰ ਦੀਵਾਲੀ ਦੇ ਉਪਹਾਰ ਅਤੇ ਮਠਿਆਈਆਂ ਭੇਟ ਕੀਤੀਆਂ ਗਈਆਂ ਸਭ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਇਸ ਮੌਕੇ ਸਮੂਹ ਮੈਨੇਜਮੈਂਟ ਮੈਂਬਰ ਜਿਸ ਵਿਚ ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪੈ੍ਰਜ਼ੀਡੈਂਟ ਹਰੀਕਿ੍ਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਰੇਟਰੀ ਅੰਜੂ ਬਾਲਾ ਅਤੇ ਗਗਨਦੀਪ ਬਾਵਾ ਹਾਜ਼ਰ ਸਨ |

ਪਿਛਲੀ ਖ਼ਬਰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ-ਖ਼ਾਲਸਾ <br/> ਅਗਲੀ ਖ਼ਬਰ ਅਕਾਲੀ ਲੀਡਰਸ਼ਿਪ ਨੇ ਭਾਈ ਅਜਮੇਰ ਸਿੰਘ ਦੀ ਬੇਵਕਤੀ ਮੌਤ 'ਤੇ ਖੋਖਰ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।