16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਨਰੇਗਾ ਕਾਮਿਆਂ ਵਲੋਂ ਕੀਤੇ ਕੰਮ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ-ਦੌਲਤਪੁਰਾ

ਅਜੀਤ ਡੈਸਕ 01-09-2025
ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਲੋਂ ਬਲਾਕ ਮੋਗਾ-2 ਦੇ ਪਿੰਡਾਂ ਚੋਟੀਆਂ ਕਲਾਂ ਅਤੇ ਦੌਲਤਪੁਰਾ ਉੱਚਾ ਵਿਖੇ ਨਰੇਗਾ ਮਜ਼ਦੂਰਾਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਨਰੇਗਾ ਕਾਮਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਦੌਲਤਪੁਰਾ ਅਤੇ ਜ਼ਿਲ੍ਹਾ ਆਗੂ ਜਬਰਜੰਗ ਸਿੰਘ ਮਹੇਸ਼ਰੀ ਨੇ ਕਿਹਾ ਕਿ ਅੱਜ ਦੇ ਮਸ਼ੀਨਰੀ ਯੁੱਗ ਵਿਚ ਜਦੋਂ ਦਿਨੋਂ-ਦਿਨ ਪਿੰਡਾਂ ਦੇ ਕਿਰਤੀਆਂ ਕੋਲੋਂ ਰੁਜ਼ਗਾਰ ਖੁੱਸਦਾ ਜਾ ਰਿਹਾ ਅਤੇ ਹਰ ਖੇਤਰ ਵਿਚ ਮਜ਼ਦੂਰਾਂ ਦੇ ਹੱਥੀਂ ਕਰਨ ਵਾਲਾ ਕੰਮ ਮਸ਼ੀਨਰੀ ਨੇ ਸਾਂਭ ਲਿਆ ਹੈ | ਇਸ ਮੌਕੇ ਨਰੇਗਾ ਵਰਗਾ ਕਾਨੂੰਨ ਉਨ੍ਹਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਮੌਜੂਦਾ ਸਰਕਾਰਾਂ ਅਤੇ ਅਫ਼ਸਰਸ਼ਾਹੀ ਨਰੇਗਾ ਨੂੰ ਖ਼ਤਮ ਕਰਨ 'ਤੇ ਤੁਲੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਹਰ ਸਾਲ ਨਰੇਗਾ ਬਜਟ ਘਟਾ ਰਹੀ ਹੈ, ਉੱਥੇ ਪੰਜਾਬ ਵਿਚ ਕੀਤੇ ਜਾਣ ਵਾਲੇ ਬਹੁਤ ਸਾਰੇ ਕੰਮਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਇਸ ਮੌਕੇ ਮੇਟ ਰਮਨਦੀਪ ਕੌਰ, ਸੁਖਜੀਤ ਕੌਰ, ਕੁਲਬੀਰ ਸਿੰਘ ਮਹੇਸ਼ਰੀ, ਵੀਰਪਾਲ ਕੌਰ ਅਤੇ ਗੁਰਦੀਪ ਸਿੰਘ ਦੌਲਤਪੁਰਾ ਉੱਚਾ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹਾਂ ਨੂੰ ਲੈ ਕੇ ਜੇਕਰ ਸਰਕਾਰ ਨੇ ਅਗਾਊਾ ਪ੍ਰਬੰਧ ਕੀਤੇ ਹੁੰਦੇ ਤਾਂ ਆਹ ਦਿਨ ਵੇਖਣੇ ਨਸੀਬ ਨਾ ਹੁੰਦੇ-ਸਾਬਕਾ ਵਿਧਾਇਕ... ਅਗਲੀ ਖ਼ਬਰ ਹੜ੍ਹਾਂ ਦੌਰਾਨ ਹੋਏ ਨੁਕਸਾਨ ਦਾ ਪੀੜਤਾਂ ਨੂੰ ਪੂਰਾ ਮੁਆਵਜ਼ਾ ਮਿਲੇ-ਕੁਲਦੀਪ ਭੋਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।