ਬੱਧਨੀ ਕਲਾਂ, 31 ਅਗਸਤ (ਸੰਜੀਵ ਕੋਛੜ)-ਧੰਨ ਧੰਨ ਬਾਬਾ ਨਾਹਰ ਸਿੰਘ ਜੀ ਸਨ੍ਹੇਰਾਂ ਵਾਲਿਆਂ ਦੀ ਅਪਾਰ ਕਿ੍ਪਾ ਸਦਕਾ ਅਤੇ ਸੰਤ ਬਾਬਾ ਕਪੂਰ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਬੀ.ਐਡ. ਕਾਲਜ ਦੌਧਰ ਵਿਖੇ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ ਤਿੰਨ ਰੋਜ਼ਾ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ | ਇਸ ਦੌਰਾਨ ਕੈਰਮ ਬੋਰਡ, ਚੈੱਸ, ਟੇਬਲ ਟੈਨਿਸ, ਬੈਡਮਿੰਟਨ, ਵਾਲੀਬਾਲ ਸਮੇਤ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਦੌਰਾਨ ਭਾਈਚੁੰਗ ਭੂਟੀਆ ਹਾਊਸ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ | ਕਾਲਜ ਦੇ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਖੇਡਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਨਾਲ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤੀ ਮਿਲਦੀ ਹੈ | ਬੀ.ਐਡ. ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਮੈਡਮ ਜਸਕਿਰਨ ਕੌਰ ਦਿਆਲ ਅਤੇ ਸਮੂਹ ਕਾਲਜ ਸਟਾਫ਼ ਨੇ ਵੀ ਆਪਣੀ ਹਾਜ਼ਰੀ ਲਗਵਾਈ, ਇਹ ਪ੍ਰੋਗਰਾਮ ਸਪੋਰਟਸ ਵਿੰਗ ਇੰਚਾਰਜ ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸੁਚੱਜੇ ਢੰਗ ਨਾਲ ਨੇਪਰੇ ਚੜਿਆ | ਇਸ ਮੌਕੇ ਆਯੁਰਵੈਦਿਕ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ. ਅਸ਼ਵਨੀ ਭਰਗਾਵ, ਡਾ. ਵਰਿੰਦਰ ਸਿੰਘ, ਡਾ. ਰਜਿਤ ਸ਼ਰਮਾ, ਡਾ. ਗੌਰਵ ਧੀਮਾਨ, ਡਾ. ਐਬੇ ਮੇਥਿਊ, ਡਾ. ਅਕਾਂਕਸਾਂ ਪੰਵਾਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |