17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਾਪੂ ਸੂਰਤ ਸਿੰਘ ਸੰਧੂ ਦੀ ਬਰਸੀ 'ਤੇ ਮੁਫ਼ਤ ਜਾਂਚ ਕੈਂਪ 3 ਨੂੰ

ਅਜੀਤ ਡੈਸਕ 01-09-2025
ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ: ਸੂਰਤ ਸਿੰਘ ਸੰਧੂ ਦੀ 19ਵੀਂ ਬਰਸੀ ਮੌਕੇ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ 3 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਸੰਧੂ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਨੇੜੇ ਦੇਵ ਹੋਟਲ ਮੇਨ ਬਾਜ਼ਾਰ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਡਾ. ਰਸ਼ਪਾਲ ਸਿੰਘ ਸੰਧੂ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਆਪਣੀ ਪੂਰੀ ਟੀਮ ਨਾਲ ਮਰੀਜ਼ਾਂ ਦਾ ਮੁਫ਼ਤ ਮੁਆਇਨਾ ਕਰਨਗੇ | ਕੈਂਪ ਦੌਰਾਨ ਐਕਸਰੇ ਤੇ ਹੋਰ ਲੋੜੀਂਦੇ ਲੈਬ ਟੈਸਟ ਅੱਧੇ ਰੇਟਾਂ 'ਤੇ ਕੀਤੇ ਜਾਣਗੇ | ਇਸ ਤੋਂ ਇਲਾਵਾ ਹੱਡੀਆਂ ਵਿਚ ਕੈਲਸ਼ੀਅਮ ਨਾਪਣ ਵਾਲਾ ਬੀ.ਐਮ.ਡੀ. ਟੈਸਟ ਮੁਫ਼ਤ ਕੀਤਾ ਜਾਵੇਗਾ | ਡਾ. ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੈਂਪ ਤੋਂ ਬਾਅਦ ਸਤੰਬਰ 2025 ਦੇ ਸਾਰੇ ਮਹੀਨੇ ਵਿਚ ਵਿਦੇਸ਼ੀ ਗੋਡੇ ਤੇ ਚੂਲੇ ਬਦਲਣ ਅਤੇ ਬਾਕੀ ਸਾਰੇ ਆਪ੍ਰੇਸ਼ਨਾਂ ਉੱਪਰ 10 ਫ਼ੀਸਦੀ ਛੋਟ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿਚ ਆਯੂਸ਼ਮਾਨ ਕਾਰਡ ਵਾਲੇ ਯੋਗ ਮਰੀਜ਼ਾਂ ਦਾ ਵੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਜਿਵੇਂ ਕਿ ਨਵੇਂ ਚੂਲੇ ਪਾਉਣੇ ਆਦਿ | ਮਰੀਜ਼ ਆਪਣੇ ਪੁਰਾਣੇ ਐਕਸਰੇ ਤੇ ਰਿਪੋਰਟਾਂ ਜ਼ਰੂਰ ਨਾਲ ਲੈ ਕੇ ਆਉਣ |
ਪਿਛਲੀ ਖ਼ਬਰ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਅਮਨਦੀਪ ਕੌਰ ਠੱਠੀ ਭਾਈ ਦੇ ਮਹਿਲਾ ਵਿੰਗ ਬਲਾਕ ਬਾਘਾ ਪੁਰਾਣਾ ਦੀ ਪ੍ਰਧਾਨ ਬਣਨ 'ਤੇ ਖ਼ੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।