17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਅਮਨਦੀਪ ਕੌਰ ਠੱਠੀ ਭਾਈ ਦੇ ਮਹਿਲਾ ਵਿੰਗ ਬਲਾਕ ਬਾਘਾ ਪੁਰਾਣਾ ਦੀ ਪ੍ਰਧਾਨ ਬਣਨ 'ਤੇ ਖ਼ੁਸ਼ੀ ਦੀ ਲਹਿਰ

ਅਜੀਤ ਡੈਸਕ 01-09-2025
ਠੱਠੀ ਭਾਈ, 31 ਅਗਸਤ (ਜਗਰੂਪ ਸਿੰਘ ਮਠਾੜੂ)-ਠੱਠੀ ਭਾਈ ਵਾਸੀ ਮੱਖਣ ਸਿੰਘ ਮਹਾਜਨ ਦੀ ਪਤਨੀ ਅਮਨਦੀਪ ਕੌਰ ਨੂੰ ਆਮ ਆਦਮੀ ਪਾਰਟੀ ਵਲੋਂ ਬਲਾਕ ਬਾਘਾ ਪੁਰਾਣਾ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕਰਨ ਤੇ ਆਮ ਆਦਮੀ ਪਾਰਟੀ ਦੀ ਠੱਠੀ ਭਾਈ ਦੀ ਸਮੁੱਚੀ ਟੀਮ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਬਲਾਕ ਪ੍ਰਧਾਨ ਜਗਮੋਹਨ ਸਿੰਘ ਸਿੱਧੂ ਸਰਪੰਚ ਬੰਬੀਹਾ ਭਾਈ, ਬਲਾਕ ਪ੍ਰਧਾਨ ਦਰਸ਼ਨ ਸਿੰਘ ਸੋਹੀ ਸਰਪੰਚ ਸੇਖਾ ਕਲਾਂ, ਗੁਰਭੇਜ ਸਿੰਘ ਸਰਪੰਚ ਮਾੜੀ ਮੁਸਤਫ਼ਾ, ਬਲਵੀਰ ਵਾਂਦਰ ਸੋਸ਼ਲ ਮੀਡੀਆ ਇੰਚਾਰਜ ਬਾਘਾ ਪੁਰਾਣਾ, ਪ੍ਰਧਾਨ ਡਾ. ਜਗਮੋਹਣ ਸਿੰਘ ਠੱਠੀ ਭਾਈ, ਡਾ. ਗੁਰਦੀਪ ਸਿੰਘ ਮੰਘੇੜਾ ਇੰਚਾਰਜ ਸੋਸ਼ਲ ਮੀਡੀਆ ਬਾਘਾ ਪੁਰਾਣਾ, ਇਕਬਾਲ ਅਕਾਲੀ, ਕੇਵਲ ਵਿਰਦੀ, ਨਵਦੀਪ ਵਿਰਦੀ, ਦਰਸ਼ਨ ਫ਼ੌਜੀ, ਡਾ. ਗੁਰਮੀਤ ਸਿੰਘ ਸੁਸਾਇਟੀ ਮੈਂਬਰ, ਗੁਰਪ੍ਰੀਤ ਗਾਂਧੀ, ਨੱਥਾ ਵਿਰਦੀ, ਪੱਪੂ ਵਿਰਦੀ, ਚੰਦ ਸਿੰਘ ਖ਼ਾਲਸਾ, ਮਹਿੰਦਰ ਸਿੰਘ ਖ਼ਾਲਸਾ, ਜਗਸੀਰ ਅਰੋੜਾ, ਜਗਸੀਰ ਟੇਲਰ, ਭੋਲਾ ਗਾਂਧੀ, ਰਵਿੰਦਰਪਾਲ ਬਿੱਕਾ, ਨਾਹਰ ਸਿੰਘ ਕਿੰਗਰਾ, ਗੁਰਮੇਲ ਸਿੰਘ ਪ੍ਰੇਮੀ, ਸਾਬਕਾ ਪੰਚ ਚਮਨ ਲਾਲ, ਗੁਰਚਰਨ ਚੀਮਾ, ਭਾਈ ਸ਼ਮਸ਼ੇਰ ਸਿੰਘ ਖੋਖਰ, ਗੁਰਮੇਲ ਸਿੰਘ, ਅਮਨਦੀਪ ਸਿੰਘ, ਹਰਮੇਸ਼ ਕੁਮਾਰ, ਜਨਕ ਰਾਜ, ਵੀਰਪਾਲ ਕੌਰ, ਸੁਖਦੇਵ ਸਿੰਘ, ਹਰਪਾਲ ਸਿੰਘ, ਪਾਲ ਸਿੰਘ ਆਦਿ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਅਮਨਦੀਪ ਕੌਰ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਅਤੇ ਔਰਤ ਪੱਖੀ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹਨ | ਉਨ੍ਹਾਂ ਨੇ ਕਿਹਾ ਕਿ ਉਹ ਮਹਿਲਾਵਾਂ ਨੂੰ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੋੜ ਕੇ ਪਿੰਡ ਪਿੰਡ ਵਿਚ ਔਰਤਾਂ ਦੀ ਆਵਾਜ਼ ਮਜ਼ਬੂਤ ਕਰਨਗੀਆਂ | ਅਮਨਦੀਪ ਕੌਰ ਨੇ ਕਿਹਾ ਮੇਰੇ ਲਈ ਇਹ ਸਿਰਫ਼ ਅਹੁਦਾ ਨਹੀਂ ਸੇਵਾ ਦਾ ਮੌਕਾ ਹੈ | ਮੈਂ ਮਹਿਲਾਵਾਂ ਨੂੰ ਆਪਣੇ ਅਧਿਕਾਰਾਂ ਲਈ ਜਾਗਰੂਕ ਕਰਦੇ ਹੋਏ, ਉਨ੍ਹਾਂ ਦੀ ਤਾਕਤ ਨੂੰ ਰਾਜਨੀਤੀ ਅਤੇ ਸਮਾਜਿਕ ਖੇਤਰਾਂ ਵਿਚ ਅਗੇ ਲਿਆਉਣ ਲਈ ਮਿਹਨਤ ਕਰਾਂਗੀ |
ਪਿਛਲੀ ਖ਼ਬਰ ਬਾਪੂ ਸੂਰਤ ਸਿੰਘ ਸੰਧੂ ਦੀ ਬਰਸੀ 'ਤੇ ਮੁਫ਼ਤ ਜਾਂਚ ਕੈਂਪ 3 ਨੂੰ ਅਗਲੀ ਖ਼ਬਰ ਬਾਪੂ ਅਜੈਬ ਸਿੰਘ ਨੰਬਰਦਾਰ ਨਮਿਤ ਅੰਤਿਮ ਅਰਦਾਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।