17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਾਪੂ ਅਜੈਬ ਸਿੰਘ ਨੰਬਰਦਾਰ ਨਮਿਤ ਅੰਤਿਮ ਅਰਦਾਸ ਸਮਾਗਮ

ਅਜੀਤ ਡੈਸਕ 01-09-2025
ਕੋਟ ਈਸੇ ਖਾਂ, 31 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਪਿ੍ੰਸੀਪਲ ਜਸਵੰਤ ਸਿੰਘ ਯੂ.ਕੇ., ਕੁਲਵੰਤ ਸਿੰਘ ਸਰਪੰਚ, ਰਜਵੰਤ ਸਿੰਘ ਸਾਬਕਾ ਸੁਪਰਡੈਂਟ ਦੇ ਸਤਿਕਾਰਯੋਗ ਪਿਤਾ ਸ. ਅਜੈਬ ਸਿੰਘ ਨੰਬਰਦਾਰ ਨਿਹਾਲਗੜ੍ਹ ਵਾਲੇ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਗ੍ਰਹਿ ਕੋਟ ਈਸੇ ਖਾਂ ਵਿਖੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਪਿੰਡ ਝੁੱਗੀ ਵਾਲਾ, ਪਿੰਡ ਦੌਲੇਵਾਲਾ ਮਾਇਰ ਵਿਖੇ ਹੋਇਆ | ਜਿਸ ਵਿਚ ਵੱਡੀ ਗਿਣਤੀ 'ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕਾ ਵਾਸੀ ਸੰਗਤਾਂ ਪੁੱਜੀਆਂ | ਇਸ ਮੌਕੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਅਤੇ ਸ੍ਰੀ ਮੁਖਵਾਕ ਉਪਰੰਤ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਕਾਮਰੇਡ ਸੁਰਜੀਤ ਸਿੰਘ ਗਗੜਾ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਗੁਰਦੇਵ ਸਿੰਘ ਨਿਹਾਲਗੜ੍ਹ ਪ੍ਰਧਾਨ ਆੜ੍ਹਤੀ ਯੂਨੀਅਨ, ਡਾ. ਸੁਰਜੀਤ ਸਿੰਘ ਖਾਲਸਤਾਨੀ ਸਟੇਜ ਸਕੱਤਰ, ਸੁਖਵਿੰਦਰ ਸਿੰਘ ਬਹਿਰਾਮ ਕੇ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਰਾਜੇਵਾਲ, ਕੁਲਵਿੰਦਰ ਸਿੰਘ ਮਾਨ ਜਿੰਮ ਵਾਲੇ ਆਦਿ ਨੇ ਬਾਪੂ ਜੀ ਦੇ ਸੰਘਰਸ਼ਮਈ ਜੀਵਨ ਅਤੇ ਨਿਭਾਈਆਂ ਵਧੀਆ ਪਰਿਵਾਰਿਕ, ਸਮਾਜਿਕ ਜ਼ਿੰਮੇਵਾਰੀਆਂ 'ਤੇ ਚਾਨਣਾ ਪਾਉਂਦਿਆਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਸਮਾਗਮ ਦੌਰਾਨ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਸਿਹਤ ਵਿਭਾਗ ਪੰਜਾਬ, ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਸੁਮੀਤ ਬਿੱਟੂ ਮਲਹੋਤਰਾ ਵਾਈਸ ਪ੍ਰਧਾਨ ਨਗਰ ਪੰਚਾਇਤ, ਅਮਨ ਸਰਪੰਚ ਕਾਦਰਵਾਲਾ, ਸਚਿਨ ਧੀਰ ਉਪ ਚੇਅਰਮੈਨ ਪੀ.ਏ.ਡੀ.ਬੀ., ਗੁਰਜੰਟ ਸਿੰਘ ਰਾਮੰੂਵਾਲਾ, ਕਿ੍ਸ਼ਨ ਤਿਵਾੜੀ ਡੈਲੀਗੇਟ ਕਾਂਗਰਸ ਧਰਮਕੋਟ, ਪ੍ਰਧਾਨ ਪ੍ਰਕਾਸ਼ ਸਿੰਘ ਰਾਜਪੂਤ, ਗੁਰਪ੍ਰੀਤ ਭੁੱਲਰ ਸ਼ਹਿਰੀ ਪ੍ਰਧਾਨ, ਤਰਸੇਮ ਗਿੱਲ ਪ੍ਰਧਾਨ ਨਾਮਦੇਵ ਸਭਾ, ਬਾਬਾ ਜਗਤਾਰ ਸਿੰਘ, ਸੂਰਤ ਸਿੰਘ ਕਾਦਰ ਵਾਲਾ ਬੀਕੇਯੂ ਲੱਖੋਵਾਲ, ਚੇਅਰਮੈਨ ਜਸਵਿੰਦਰ ਸਿੰਘ ਬਲਖੰਡੀ, ਬਲਜੀਤ ਸਿੰਘ ਸੰਧੂ ਗਗੜਾ ਕਾਲਜ, ਮਾਸਟਰ ਹਰਭਗਵਾਨ ਸਿੰਘ, ਬਲਵਿੰਦਰ ਸਿੰਘ ਸੰਧੂ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੰਧੂ, ਅਨਮੋਲ ਸਿੰਘ ਸੰਧੂ ਰੀਡਰ ਟੂ.ਆਈ.ਜੀ., ਭਾਈ ਕਿ੍ਸ਼ਨ ਸਿੰਘ ਖ਼ਾਲਸਾ, ਵਿਰਸਾ ਸਿੰਘ ਘਲੋਟੀ, ਹਰਦਿਆਲ ਸਿੰਘ ਸ਼ਾਹ ਵਾਲਾ, ਬਾਬਾ ਸੁਖਦੇਵ ਸੰਧੂ, ਵਿਪਨ ਸ਼ਰਮਾ, ਬਾਬਾ ਉਨਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ, ਹਰਭਿੰਦਰ ਸਿੰਘ ਮਸੀਤਾਂ ਤਹਿ: ਪ੍ਰਧਾਨ ਨੰਬਰਦਾਰ ਯੂਨੀਅਨ, ਸਰਪੰਚ ਸਤਵੰਤ ਸਿੰਘ ਭੋਲਾ, ਸੋਨੂੰ ਸਰਪੰਚ ਨਿਹਾਲਗੜ੍ਹ, ਸਰਪੰਚ ਮਲੂਕ ਸਿੰਘ ਮਸਤੇਵਾਲਾ, ਮਾਨਵਪ੍ਰੀਤ ਟੋਨੀ, ਨੰਬਰਦਾਰ ਗੁਰਜੰਟ ਸਿੰਘ ਗਗੜਾ, ਬਲਵੀਰ ਸਿੰਘ ਉੱਪਲ, ਗੁਰਚਰਨ ਸਿੰਘ ਲਲਿਹਾਂਦੀ, ਨਿਸ਼ਾਨ ਸਿੰਘ ਮਨੇਸ, ਚਰਨਜੀਤ ਸਿੰਘ ਭੱਠੇ ਵਾਲੇ, ਦਰਸ਼ਨ ਸਿੰਘ ਨਾਗੀ, ਦਲਜੀਤ ਬਿੱਟੂ ਠੇਕੇਦਾਰ, ਰਾਣਾ ਠੇਕੇਦਾਰ, ਨੰਬਰਦਾਰ ਰੇਸ਼ਮ ਸਿੰਘ ਕਾਦਰਵਾਲਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਡਾ. ਰਾਜਦਵਿੰਦਰ ਗਿੱਲ, ਗੁਰਭੇਜ ਸਿੰਘ ਕਾਦਰਵਾਲਾ, ਮਨੋਜ ਮਿਸ਼ਰਾ, ਹਰਪ੍ਰਤਾਪ ਸਿੰਘ ਮਾਨ, ਰਣਜੀਤ ਸਿੰਘ ਰਾਣਾ, ਸੁਖਦੇਵ ਸੰਧੂ, ਹਰਕਮਲ ਸਿੰਘ ਸੰਧੂ, ਸਾਵਣਪ੍ਰੀਤ ਸਿੰਘ, ਜਗਦੀਪ ਸਿੰਘ ਸੰਧੂ, ਅਸ਼ਮੀਤ ਸਿੰਘ ਸੰਧੂ, ਪਾਲੀ ਛਾਬੜਾ, ਕਪਿਲ ਮਹਿਤਾ, ਸੋਨਾ ਕਾਦਰਵਾਲਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਅਰਸ਼ ਉਮਰੀਆਣਾ, ਹਰਨੇਕ ਸਿੰਘ ਮਸੀਤਾਂ, ਸਰਪੰਚ ਸੋਨੂੰ, ਬਚਿੱਤਰ ਸਿੰਘ ਨੰਬਰਦਾਰ, ਹਰਦੀਪ ਢਿੱਲੋਂ ਘਲੋਟੀ, ਮਾਸਟਰ ਹਰਭਗਵਾਨ ਸਿੰਘ, ਜਰਨੈਲ ਸਿੰਘ ਬਹਿਰਾਮਕੇ, ਸੀਪਾ ਸੈਦ ਮੁਹੰਮਦ, ਹਰਦੀਪ ਸਿੰਘ ਢਿੱਲੋਂ, ਸਮਾਜਸੇਵੀ ਧੰਨਾ ਸਿੰਘ, ਅੰਮਿ੍ਤਪਾਲ ਸਿੰਘ ਝੰਡਾ ਬੱਗਾ, ਗੁਰਪ੍ਰੀਤ ਸਿੰਘ ਗਾਬਾ, ਤਰਸੇਮ ਸਿੰਘ ਸਰਪੰਚ ਮੁੰਡੀ ਜਮਾਲ, ਬੱਬਨ ਸ਼ੇਰਪੁਰ, ਬਲਵੀਰ ਸਿੰਘ ਸਰਪੰਚ ਗਗੜਾ, ਬਚਿੱਤਰ ਸਿੰਘ ਨੰਬਰਦਾਰ ਤੋਂ ਇਲਾਵਾ ਰੋਡਵੇਜ਼ ਵਿਭਾਗ ਦੇ ਅਧਿਕਾਰੀ, ਮੁਲਾਜ਼ਮ, ਨੰਬਰਦਾਰ ਯੂਨੀਅਨ, ਸਾਕ-ਸਬੰਧੀ, ਪੰਚ-ਸਰਪੰਚ ਤੇ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ 'ਚ ਸ਼ਾਮਿਲ ਹੋਏ |
ਪਿਛਲੀ ਖ਼ਬਰ ਅਮਨਦੀਪ ਕੌਰ ਠੱਠੀ ਭਾਈ ਦੇ ਮਹਿਲਾ ਵਿੰਗ ਬਲਾਕ ਬਾਘਾ ਪੁਰਾਣਾ ਦੀ ਪ੍ਰਧਾਨ ਬਣਨ 'ਤੇ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਭਾਰਤੀ ਰਿਜ਼ਰਵ ਬੈਂਕ ਦੇ ਵਿੱਤੀ ਸਾਖਰਤਾ ਸੰਸਥਾ ਵਲੋਂ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।