17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਰਾਜੇਆਣਾ ਵਿਖੇ ਨਵ-ਨਿਰਮਾਣ ਅਧੀਨ ਸੜਕ ਦੀ ਧਮਕ ਨਾਲ ਘਰ ਦੀਆਂ ਛੱਤਾਂ ਡਿੱਗੀਆਂ

ਅਜੀਤ ਡੈਸਕ 01-09-2025
ਬਾਘਾ ਪੁਰਾਣਾ, 31 ਅਗਸਤ (ਟਿੰਕੂ ਕਾਠਪਾਲ)-ਅੱਜ ਰੋਡੇ ਰੋਡ ਰਾਜੇਆਣਾ ਵਿਖੇ ਇਕ ਮਕਾਨ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਮੌਕੇ ਪੱਤਰਕਾਰਾਂ ਗੱਲਬਾਤ ਕਰਦਿਆਂ ਹਰਗੋਪਾਲ ਸਿੰਘ ਨੇ ਕਿਹਾ ਕਿ ਜਿਸ ਘਰ ਦੀਆਂ ਛੱਤਾਂ ਡਿੱਗੀਆਂ ਹਨ | ਉਹ ਮਕਾਨ ਉਸ ਦਾ ਤੇ ਤਿੰਨ ਭਰਾਵਾਂ ਦਾ ਸਾਂਝਾ ਹੈ | ਜਿਸ 'ਚ ਪਰਿਵਾਰ ਦੇ 16 ਜੀ ਇਕੱਠੇ ਰਹਿੰਦੇ ਸਨ | ਉਸ ਦੇ ਘਰ ਕੋਲੋਂ ਐਨ.ਐਚ. 105 ਬੀ ਹਾਈਵੇ ਸੜਕ ਨਿਕਲ ਰਹੀ ਹੈ, ਬਣ ਰਹੀ ਨਵੀਂ ਸੜਕ ਅੰਦਰ ਮੇਰੇ ਘਰ ਦੇ 3 ਮਰਲੇ ਜਗਾ ਆ ਗਈ ਹੈ, ਜਿਸ ਦਾ ਮੁਆਵਜ਼ਾ ਸੰਬੰਧਿਤ ਅਥਾਰਿਟੀ ਵਲੋਂ ਮਿਲ ਗਿਆ ਸੀ ਅਤੇ ਘਰ ਦੇ ਨਾਲੋਂ ਨਵ ਨਿਰਮਾਣ ਸੜਕ ਲਈ ਇਕ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਨਿਰਮਾਣ ਲਈ ਕੁਟਾਈ ਲਈ ਚਲਾਈ ਗਈ ਮਸ਼ੀਨਾਂ ਦੀ ਧਮਕ ਨਾਲ ਮਕਾਨ ਦੇ ਪਿਛਲੇ ਬਣੇ 4 ਕਮਰੇ ਤੇ ਬਰਾਂਡਿਆਂ ਤਰੇੜਾਂ ਆ ਗਈਆਂ ਸਨ ਇਹੋ ਜਿਹਾ ਹਾਲ ਆਸ ਪਾਸ ਦੇ ਘਰਾਂ ਦਾ ਵੀ ਹੈ ਜਿਸ ਦੀ ਇਤਲਾਹ ਅਸੀਂ ਐਸ.ਡੀ.ਐਮ. ਬਾਘਾ ਪੁਰਾਣਾ ਨੂੰ ਸਵਾ ਕੁ ਸਾਲ ਪਹਿਲਾਂ ਲਿਖਤੀ ਰੂਪ ਵਿਚ ਦਿੱਤੀ ਸੀ ਜਿਸ ਨੂੰ ਲੈ ਕੇ ਪਿੰਡ ਦੇ ਪਟਵਾਰੀ ਤਹਿਸੀਲਦਾਰ ਬਾਘਾ ਪੁਰਾਣਾ ਤੇ ਐਸ.ਡੀ.ਐਮ. ਬਾਘਾ ਪੁਰਾਣਾ ਮੌਕੇ 'ਤੇ ਪਹੁੰਚ ਕੇ ਮੁਆਇਨਾ ਕਰਕੇ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਸਨ | ਪਰ ਸਵਾ ਕੁ ਸਾਲ ਬੀਤਣ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਵੀ ਉਚਿੱਤ ਮੁਆਵਜ਼ਾ ਨਾ ਮਿਲਿਆ ਤੇ ਨਾ ਹੀ ਕਿਸੇ ਅਧਿਕਾਰੀ ਵਲੋਂ ਇਸ ਸਬੰਧੀ ਹੋਰ ਕਾਰਵਾਈ ਕੀਤੀ ਗਈ ਜਿਸ ਕਰਕੇ ਉਨ੍ਹਾਂ ਦਾ ਪਰਿਵਾਰ ਇਸ ਖ਼ਤਰੇ ਵਾਲੇ ਮਕਾਨ ਵਿਚ ਹੀ ਰਹਿ ਰਿਹਾ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਪਰਿਵਾਰਕ ਮੈਂਬਰ ਦਿਹਾੜੀ ਮਜ਼ਦੂਰੀ ਕਰਦੇ ਹਨ ਤੇ ਅੱਜ ਤੜਕਸਾਰ ਉਨ੍ਹਾਂ ਦੇ ਮਕਾਨ ਦੇ ਘਰ ਦੀ ਛੱਤਾਂ ਡਿੱਗ ਗਈਆਂ, ਉਸ ਸਮੇਂ ਘਰ ਵਿਚ ਉਨ੍ਹਾਂ ਦੇ ਪਰਿਵਾਰ ਦੇ 16 ਜੀਅ ਸਨ ਪਰ ਸਥਿਤੀ ਨੂੰ ਦੇਖਦਿਆਂ ਹੋਇਆਂ ਪਰਿਵਾਰ ਘਰ ਦੇ ਅਗਲੇ ਡੰਗਰਾਂ ਵਾਲੇ ਕਮਰੇ ਵਿਚ ਸੁੱਤੇ ਸਨ | ਜਿਸ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਉਨ੍ਹਾਂ ਪਰਿਵਾਰ ਬਚ ਗਿਆ, ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਰਾਜੇਆਣਾ ਦੀਆਂ ਤਿੰਨੇ ਗ੍ਰਾਮ ਪੰਚਾਇਤਾਂ ਸਰਪੰਚ ਅਤੇ ਮੈਂਬਰ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਅਤੇ ਮੌਕਾ ਦੇਖਿਆ ਅਤੇ ਪਰਿਵਾਰ ਦਾ ਹੋਇਆ ਵੱਡਾ ਆਰਥਿਕ ਨੁਕਸਾਨ 'ਚ ਪਰਿਵਾਰ ਨੂੰ ਹੌਂਸਲਾ ਦਿੰਦੇ ਕਿਹਾ ਕਿ ਜੇਕਰ ਆਉਣ ਵਾਲੇ ਇਕ ਹਫ਼ਤੇ ਅੰਦਰ ਉਚਿੱਤ ਮੁਆਵਜ਼ਾ ਪਰਿਵਾਰ ਨੂੰ ਨਾ ਮਿਲਿਆ ਤਾਂ ਤਿੰਨੇ ਪਿੰਡ ਗ੍ਰਾਮ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਵਲੋਂ ਰੋਡ ਜਾਮ ਕਰਕੇ ਧਰਨੇ ਲਾਏ ਜਾਣਗੇ ਜਦ ਤੱਕ ਪਰਿਵਾਰ ਨੂੰ ਉਚਿੱਤ ਮੁਆਵਜ਼ਾ ਨਹੀਂ ਮਿਲਦਾ | ਇਸ ਮੌਕੇ ਸਰਪੰਚ ਮਨਜੀਤ ਸਿੰਘ, ਸਰਪੰਚ ਗੁਰਵਿੰਦਰ ਸਿੰਘ ਮਾਧੋ, ਦਰਸ਼ਨ ਸਿੰਘ ਮੈਂਬਰ, ਸਤਨਾਮ ਸਿੰਘ ਸੇਠੀ, ਕੁਲਦੀਪ ਸਿੰਘ ਲੰਗੇਆਣਾ, ਨਾਹਰ ਸਿੰਘ, ਮਨਪ੍ਰੀਤ ਸਿੰਘ ਭਾਰਤੀ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਰਿਜ਼ਰਵ ਬੈਂਕ ਦੇ ਵਿੱਤੀ ਸਾਖਰਤਾ ਸੰਸਥਾ ਵਲੋਂ ਜਾਗਰੂਕਤਾ ਕੈਂਪ ਅਗਲੀ ਖ਼ਬਰ ਬਾਘਾ ਪੁਰਾਣਾ ਸ਼ਹਿਰ ਦੀਆਂ ਥਾਂ-ਥਾਂ ਤੋਂ ਧਸਦੀਆਂ ਜਾ ਰਹੀਆਂ ਸੜਕਾਂ ਬਣ ਰਹੀਆਂ ਮੌਤ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।