18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਦੁਕਾਨ ਮਕਾਨ ਬਚਾਓ ਸੰਘਰਸ਼ ਕਮੇਟੀ ਤੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 01-09-2025
ਮੋਗਾ, 31 ਅਗਸਤ (ਸੁਰਿੰਦਰਪਾਲ ਸਿੰਘ)-ਦੁਕਾਨ ਮਕਾਨ ਬਚਾਓ ਸੰਘਰਸ਼ ਕਮੇਟੀ ਦੁੱਨੇਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਮੋਗਾ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਦੀ ਪ੍ਰਧਾਨਗੀ ਹੇਠ ਡੀ.ਸੀ. ਦਫ਼ਤਰ ਮੋਗਾ ਅੱਗੇ ਧਰਨਾ ਲਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਅਧੀਨ ਪਿੰਡ ਦੁੱਨੇਕੇ ਦੇ ਮਕਾਨ ਤੇ ਦੁਕਾਨਾਂ ਨੂੰ ਬਿਨਾਂ ਯੋਗ ਮੁਆਵਜ਼ਾ ਦਿੱਤੇ ਢਾਹਿਆ ਜਾ ਰਿਹਾ ਹੈ ਤੇ ਜੋ ਮਕਾਨ ਦੁਕਾਨਾਂ ਬਚਦੇ ਹਨ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਹੀ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਇਹ ਮਕਾਨ ਤੇ ਦੁਕਾਨਾਂ 15-20 ਸਾਲ ਪੁਰਾਣੇ ਹਨ ਪਰ ਸਰਕਾਰ ਦੀ ਧੱਕੇਸ਼ਾਹੀ ਦਾ ਆਲਮ ਇਹ ਹੈ ਕਿ ਇਨ੍ਹਾਂ ਪਲਾਟਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਦਿਖਾ ਕੇ ਨਿਗੂਣਾ ਮੁਆਵਜ਼ਾ ਮਾਲਕਾਂ ਨੂੰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇੱਥੇ ਪਲਾਟ ਦੀ ਕੀਮਤ ਪ੍ਰਤੀ ਮਰਲਾ 8 ਤੋਂ 10 ਲੱਖ ਰੁਪਏ ਹੈ ਪਰ ਇਨ੍ਹਾਂ ਪਲਾਟ ਮਾਲਕਾਂ ਨੂੰ 50 ਹਜ਼ਾਰ ਪ੍ਰਤੀ ਮਰਲਾ ਦੇ ਕੇ ਇਨ੍ਹਾਂ ਪਲਾਟਾਂ 'ਤੇ ਡਾਕਾ ਮਾਰਨ ਦੀਆਂ ਸਕੀਮਾਂ ਹਨ | ਆਗੂਆਂ ਨੇ ਕਿਹਾ ਕਿ ਜੁਝਾਰੂ ਲੋਕ ਇਸ ਸਰਕਾਰ ਦੀਆਂ ਚਾਲਾ ਕਿਸੇ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਣਗੇ | ਆਗੂਆਂ ਨੇ ਕਿਹਾ ਕਿ ਅਗਲਾ ਪ੍ਰੋਗਰਾਮ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਦਿੱਤਾ ਜਾਵੇਗਾ | ਧਰਨੇ ਨੂੰ ਬਲੌਰ ਸਿੰਘ ਘੱਲ ਕਲਾਂ, ਇਕਬਾਲ ਸਿੰਘ ਸਿੰਘਾਂਵਾਲਾ, ਜਸਵਿੰਦਰ ਸਿੰਘ ਘੱਲ ਕਲਾਂ, ਜਗਜੀਤ ਸਿੰਘ ਮੱਦੋਕੇ, ਸੁਖਵਿੰਦਰ ਸਿੰਘ, ਬੂਟਾ ਸਿੰਘ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਮੇਜਰ ਸਿੰਘ ਕਾਲੇਕੇ, ਲਖਵੀਰ ਸਿੰਘ ਸੁਖਾਨੰਦ, ਸੁਖਜੀਤ ਸਿੰਘ ਲੰਢੇਕੇ, ਲਖਵੀਰ ਸਿੰਘ ਚੜਿੱਕ, ਕਰਮਜੀਤ ਕੌਰ ਹਿੰਮਤਪੁਰਾ, ਜਗਜੀਤ ਸਿੰਘ ਕੋਕਰੀ, ਗੁਰਮੀਤ ਕੌਰ, ਪਰਮਿੰਦਰ ਕੁਮਾਰ, ਜਸਦੀਪ ਸਿੰਘ, ਏਕਤਾ ਚੌਧਰੀ, ਹਰਮੇਲ ਸਿੰਘ ਘਾਲੀ ਨੇ ਸੰਬੋਧਨ ਕੀਤਾ |
ਪਿਛਲੀ ਖ਼ਬਰ ਪੰਜਾਬ ਵਿਚ ਹੜ੍ਹਾਂ ਨਾਲ ਹੋਈ ਤਬਾਹੀ ਨੂੰ ਕੇਂਦਰ ਸਰਕਾਰ ਕੌਮੀ ਆਫ਼ਤ ਐਲਾਨ ਕਰੇ-ਚੇਅਰਮੈਨ ਬਰਿੰਦਰ ਮਧੇਕੇ, ਅੰਮਿ੍ਤਪਾਲ... ਅਗਲੀ ਖ਼ਬਰ ਪਿੰਡ ਭਿੰਡਰ ਖ਼ੁਰਦ 'ਚ ਨਸ਼ਾ ਮੁਕਤੀ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।