ਸ੍ਰੀ ਮੁਕਤਸਰ ਸਾਹਿਬ, 20 ਜੁਲਾਈ (ਰਣਜੀਤ ਸਿੰਘ ਢਿੱਲੋਂ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੂਰੇ ਪੰਜਾਬ 'ਚ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਮੰਗ-ਪੱਤਰ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ | ਉਸੇ ਲੜੀ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਜ਼ਿਲ੍ਹਾ ਪ੍ਰਧਾਨ ਲਖਰਾਜ ਸਿੰਘ ਅਤੇ ਹਰਜੀਤ ਸਿੰਘ ਸੂਬਾ ਵਿੱਤ ਸਕੱਤਰ ਦੀ ਅਗਵਾਈ ਹੇਠ ਮਿਲਿਆ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦੇ ਸਬੰਧ ਵਿਚ ਸਰਕਾਰ ਦੇ ਨਾਂਅ ਮੰਗ-ਪੱਤਰ ਸੌਂਪਿਆ ਅਤੇ ਵਿਧਾਇਕ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਕੰਪਿਊਟਰ ਅਧਿਆਪਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਜਿੰਨਾਂ ਸੰਬੰਧੀ ਫ਼ੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਵੀ ਦਿੱਤਾ ਗਿਆ ਹੈ, ਉਹ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ 'ਤੇ ਲਾਗੂ ਕਰਨ ਲਈ ਯਤਨ ਕਰਨ | ਇਸ ਮੌਕੇ ਜਸਪਾਲ ਸਿੰਘ, ਮਨਜੋਤ ਸਿੰਘ, ਪ੍ਰਦੀਪ ਬੇਰੀ, ਨਰਿੰਦਰ ਖਿੱਚੀ, ਸੰਜੇ ਕੁਮਾਰ ਬਲਾਕ ਪ੍ਰਧਾਨ, ਰਕੇਸ਼ ਕੁਮਾਰ ਬਲਾਕ ਖਜ਼ਾਨਚੀ, ਮਨੋਜ ਖਿੱਚੀ, ਵਰਿੰਦਰ ਕੁਮਾਰ, ਰਾਹੁਲ ਕੁਮਾਰ, ਰੋਹਿਤ ਕੁਮਾਰ, ਪ੍ਰੇਮ ਸਾਗਰ, ਮਨਦੀਪ ਕੁਮਾਰ, ਜਸਮਾਨ ਸਿੰਘ ਅਤੇ ਅਧਿਆਪਕਾ ਪਰਵਿੰਦਰ ਕੌਰ, ਦਰਸ਼ਨਾਂ ਕੁਮਾਰੀ, ਰਵਿੰਦਰ ਕੌਰ, ਅਨੁਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੇ ਕੰਪਿਊਟਰ ਅਧਿਆਪਕ ਸ਼ਾਮਿਲ ਹੋਏ |