01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਸਬਾ ਬਰਗਾੜੀ ਦੇ ਅਕਾਲੀ ਵਰਕਰ ਸੁਖਬੀਰ ਸਿੰਘ ਬਾਦਲ ਨੂੰ ਮਿਲੇ

ਅਜੀਤ ਡੈਸਕ 21-07-2025
ਬਰਗਾੜੀ, 20 ਜੁਲਾਈ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਅਕਾਲੀ ਵਰਕਰ ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਗੱਲਬਾਤ ਕੀਤੀ | ਮਿਲਣ ਵਾਲਿਆਂ 'ਚ ਕਸਬਾ ਬਰਗਾੜੀ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ, ਪੰਚ ਮਲਕੀਤ ਸਿੰਘ, ਪੰਚ ਚਮਕੌਰ ਸਿੰਘ ਆਦਿ ਸਨ | ਸ: ਸੁਖਬੀਰ ਨੇ ਪਾਰਟੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਕਮਜ਼ੋਰ ਕਰਨ ਲਈ ਪੰਜਾਬ ਵਿਰੋਧੀਆਂ ਦਾ ਚਾਰੇ ਪਾਸਿਓਾ ਜ਼ੋਰ ਲਗਾ ਹੋਇਆ ਹੈ ਅਤੇ ਸਭ ਤੋਂ ਵੱਧ ਜ਼ੋਰ ਪੰਜਾਬ ਦੀ ਇਕੋ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਲੱਗਾ ਹੋਇਆ ਹੈ | ਪੰਜਾਬ ਦੇ ਸਾਰੇ ਵਿਰੋਧੀ ਸਮਝਦੇ ਹਨ ਕਿ ਜੇਕਰ ਪੰਜਾਬ 'ਚ ਸ਼ੋ੍ਰਮਣੀ ਅਕਾਲੀ ਦਲ ਕਮਜ਼ੋਰ ਹੋਵੇਗਾ ਤਾਂ ਹੀ ਉਨ੍ਹਾਂ ਦੀ ਸਿਆਸਤ ਚੱਲ ਸਕਦੀ ਹੈ | ਸ਼੍ਰੋਮਣੀ ਅਕਾਲੀ ਦਲ ਹੀ ਇਕ ਪਾਰਟੀ ਹੈ ਜੋ ਖੁਦ ਆਪਣੇ ਫ਼ੈਸਲੇ ਲੈ ਸਕਦੀ ਹੈ ਬਾਕੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ | ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ 'ਚ 2027 ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਬਣੇਗੀ |
ਪਿਛਲੀ ਖ਼ਬਰ ਸਵੱਛ ਸਰਵੇਖਣ 2024-25 'ਚੋਂ ਮਲੋਟ ਨੇ ਪੰਜਾਬ ਭਰ 'ਚ 23ਵਾਂ ਰੈਂਕ ਤੇ ਭਾਰਤ ਭਰ 'ਚ 209ਵਾਂ ਰੈਂਕ ਕੀਤਾ ਪ੍ਰਾਪਤ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਫ਼ਿਰੋਜ਼ਪੁਰ ਮੁੱਖ ਮਾਰਗ ਤੱਕ ਲੰਘਦੇ ਸੇਮ ਨਾਲੇ ਦਾ ਪੁਲ ਨਹੀਂ ਹੋਇਆ ਮੁਕੰਮਲ ਮੁੱਖ ਮਾਰਗ 'ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।