01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਵੱਛ ਸਰਵੇਖਣ 2024-25 'ਚੋਂ ਮਲੋਟ ਨੇ ਪੰਜਾਬ ਭਰ 'ਚ 23ਵਾਂ ਰੈਂਕ ਤੇ ਭਾਰਤ ਭਰ 'ਚ 209ਵਾਂ ਰੈਂਕ ਕੀਤਾ ਪ੍ਰਾਪਤ

ਅਜੀਤ ਡੈਸਕ 21-07-2025
ਮਲੋਟ, 20 ਜੁਲਾਈ (ਪਾਟਿਲ)-ਭਾਰਤ ਸਰਕਾਰ ਵਲੋਂ ਕਰਵਾਏ ਸਵੱਛ ਸਰਵੇਖਣ 2024-25 ਵਿਚੋਂ ਮਲੋਟ ਨੂੰ ਪੰਜਾਬ ਭਰ 'ਚ 23ਵਾਂ ਰੈਂਕ ਤੇ ਸਾਰੇ ਭਾਰਤ ਭਰ ਵਿਚ 209ਵਾਂ ਰੈਂਕ ਪ੍ਰਾਪਤ ਕੀਤਾ ਹੈ | ਇਸ ਤੋਂ ਇਲਾਵਾ ਮਲੋਟ ਨੇ 1 ਸਟਾਰ ਗਾਰਬੇਜ ਫ੍ਰੀ ਸਿਟੀ ਸਰਟੀਫਿਕੇਟ ਪ੍ਰਾਪਤ ਕੀਤਾ ਹੈ, ਜਿਸ ਕਰਕੇ ਸ਼ੁਭਦੀਪ ਸਿੰਘ ਪ੍ਰਧਾਨ, ਨਗਰ ਕੌਂਸਲ ਮਲੋਟ ਤੇ ਮੰਗਤ ਕੁਮਾਰ, ਕਾਰਜ ਸਾਧਕ ਅਫ਼ਸਰ ਨੇ ਸਾਰੀ ਸਵੱਛਤਾ ਟੀਮ (ਸਫ਼ਾਈ ਸੇਵਕ, ਵੈਸਟ ਕਲੈਕਟਰ, ਸੀਵਰ ਮੇਨ) ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ | ਪ੍ਰਧਾਨ ਬਿੱਟੂ ਨੇ ਸਮੂਹ ਟੀਮ ਨੂੰ ਕਿਹਾ ਕਿ ਇਸ ਦਾ ਸਿਹਰਾ ਤੁਹਾਡੀ ਸੱਭ ਦੀ ਮਿਹਨਤ ਹੈ, ਇਸ ਦੇ ਹੱਕਦਾਰ ਤੁਸੀਂ ਹੋ | ਤੁਹਾਡੀ ਮਿਹਨਤ ਤੋਂ ਬਿਨਾਂ ਇਹ ਸੰਭਵ ਨਹੀਂ ਸੀ | ਉਨ੍ਹਾਂ ਨੇ ਮਲੋਟ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਮਲੋਟ ਨੂੰ ਸਵੱਛ ਬਣਾਉਣ ਵਿਚ ਸਹਿਯੋਗ ਕੀਤਾ | ਇਸ ਤੋਂ ਇਲਾਵਾ ਮਲੋਟ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਮਲੋਟ ਸ਼ਹਿਰ ਨੂੰ ਹੋਰ ਉੱਪਰ ਲਿਜਾਣ ਲਈ ਹਰ ਇਕ ਘਰ ਨੂੰ ਆਪਣੇ ਘਰ ਵਿਚ ਗਿੱਲਾ ਸੁੱਕਾ ਕੂੜਾ ਅਲੱਗ ਰੱਖਣਾ ਚਾਹੀਦਾ ਹੈ ਤੇ ਵੈਸਟ ਕਲੈਕਟਰ ਨੂੰ ਦੇਣਾ ਚਾਹੀਦਾ ਹੈ | ਰੋਜ਼ਾਨਾ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕੀਤੀ ਜਾਵੇ | ਇਸ ਮੌਕੇ ਰਾਜ ਕੁਮਾਰ ਸੈਨੀਟਰੀ ਇੰਸਪੈਕਟਰ ਤੇ ਸਵੱਛਤਾ ਟੀਮ ਹਾਜ਼ਰ ਸਨ |
ਪਿਛਲੀ ਖ਼ਬਰ ਅੰਗਰੇਜ਼ ਸਿੰਘ ਗੋਰਾ ਮੱਤਾ ਨੂੰ ਇਨਸਾਫ਼ ਦਿਵਾਉਣ ਲਈ ਐਸ. ਐਸ. ਪੀ. ਦਫ਼ਤਰ ਦਾ ਘਿਰਾਓ ਜਲਦ ਕੀਤਾ ਜਾਵੇਗਾ-ਗੁਰਦੀਪ ਸਿੰਘ... ਅਗਲੀ ਖ਼ਬਰ ਕਸਬਾ ਬਰਗਾੜੀ ਦੇ ਅਕਾਲੀ ਵਰਕਰ ਸੁਖਬੀਰ ਸਿੰਘ ਬਾਦਲ ਨੂੰ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।