31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੀ. ਆਰ. ਓ. ਪੰਜਾਬ ਨੇ ਦਕਸ਼ ਪ੍ਰਜਾਪਤ ਮਹਾਰਾਜ ਦੀ ਜੈਅੰਤੀ ਮਨਾਈ

ਅਜੀਤ ਡੈਸਕ 21-07-2025
ਮੋਗਾ, 20 ਜੁਲਾਈ (ਗੁਰਤੇਜ ਸਿੰਘ ਬੱਬੀ)-ਮੋਗਾ ਵਿਖੇ ਲਾਲ ਸਿੰਘ ਰੋਡ ਸਥਿਤ ਪ੍ਰਜਾਪਤ ਸਮਾਜ ਧਰਮਸ਼ਾਲਾ ਵਿਖੇ ਪ੍ਰਜਾਪਤ ਸਮਾਜ ਦੇ ਸੱਦੇ ਉੱਪਰ ਕੰਜੂਮਰ ਰਾਈਟਸ ਆਰਗੇਨਾਈਜ਼ੇਸ਼ਨ ਪੰਜਾਬ ਦੇ ਪ੍ਰਧਾਨ ਪੰਕਜ ਸੂਦ ਤੇ ਉਨ੍ਹਾਂ ਦੀ ਟੀਮ ਨੇ ਦਕਸ਼ ਪ੍ਰਜਾਪਤ ਮਹਾਰਾਜ ਦੀ ਜੈਅੰਤੀ ਮਨਾਈ | ਇਸ ਮੌਕੇ ਪੰਕਜ ਸੂਦ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹਰ ਸਾਲ ਪ੍ਰਜਾਪਤ ਸਮਾਜ ਦੀ ਟੀਮ ਸਾਡੇ ਐਨ. ਜੀ. ਓ. ਨੂੰ ਇਥੇ ਸੱਦ ਕੇ ਉਨ੍ਹਾਂ ਨੂੰ ਸਨਮਾਨ ਦਿੰਦੀ ਹੈ | ਸਮਾਗਮ ਦੌਰਾਨ ਸੀ. ਆਰ. ਓ. ਇਸਤਰੀ ਵਿੰਗ ਦੀ ਪੰਜਾਬ ਪ੍ਰਧਾਨ ਜਯੋਤੀ ਸੂਦ ਨੇ ਵਿਦਿਆਰਥੀਆਂ ਨੂੰ ਚੰਗੇ ਨੰਬਰ ਲਿਆਉਣ ਲਈ ਸ਼ਾਬਾਸ਼ ਦਿੱਤੀ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ. ਆਰ. ਓ. ਪੰਜਾਬ ਦੀ ਟੀਮ ਤੇ ਪ੍ਰਜਾਪਤ ਸਮਾਜ ਦੀ ਟੀਮ ਵਲੋਂ 10 ਅਗਸਤ ਨੂੰ ਇਸੇ ਧਰਮਸ਼ਾਲਾ ਵਿਚ ਔਰਤਾਂ ਤੇ ਬੱਚਿਆਂ ਲਈ ਤੀਜ ਮੇਲਾ ਕਰਵਾਇਆ ਜਾਵੇਗਾ ਅਤੇ ਅੱਜ ਇਸ ਦਾ ਪੋਸਟਰ ਜਾਰੀ ਕੀਤਾ | ਸੀ. ਆਰ. ਓ. ਪੰਜਾਬ ਇਹ ਤੀਜ ਮੇਲਾ ਲਾਲ ਸਿੰਘ ਰੋਡ ਸਥਿਤ ਹੁਸ਼ਿਆਰ ਬੱਚਿਆਂ ਨੂੰ ਇਮਤਿਹਾਨਾਂ ਵਿਚ ਚੰਗੇ ਨੰਬਰ ਲੈ ਕੇ ਆਉਣ ਲਈ ਉਤਸ਼ਾਹਿਤ ਕਰਨ ਲਈ ਰੱਖਦਾ ਹੈ | ਇਸ ਮੌਕੇ ਮਹਿੰਦਰ ਪ੍ਰਧਾਨ, ਬਾਬੂ ਰਾਮ ਪ੍ਰਧਾਨ, ਵਿਕਾਸ ਕਪੂਰ, ਸੰਨੀ ਤੱਰੀਵਾਲ, ਰੂਪਮ ਅਰੋੜਾ, ਨੀਰਜ, ਵਨੀਤ ਗੁਪਤਾ, ਹੈਪੀ ਸਿੰਘ, ਪ੍ਰੋਮਿਲਾ ਮਨਰਾਈ, ਕਾਜਲ ਕਪੂਰ ਨੇ ਸੀ. ਆਰ. ਓ. ਪੰਜਾਬ ਵਲੋਂ ਅਤੇ ਪ੍ਰਜਾਪਤ ਸਮਾਜ ਦੀ ਸਮੁੱਚੀ ਟੀਮ ਨੇ ਸਮਾਗਮ 'ਚ ਹਾਜ਼ਰੀ ਲਗਵਾਈ |
ਪਿਛਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਬੀ. ਕੇ. ਯੂ. ਪੰਜਾਬ ਨੇ ਸਖ਼ਤ ਸ਼ਬਦਾਂ 'ਚ ਕੀਤੀ ਨਿਖੇਧੀ ਅਗਲੀ ਖ਼ਬਰ ਲੁਧਿਆਣਾ ਧਰਨੇ ਲਈ ਵੱਡਾ ਜਥਾ ਹਲਕਾ ਧਰਮਕੋਟ ਤੋਂ ਜਾਵੇਗਾ-ਪ੍ਰਧਾਨ ਭੁੱਲਰ, ਡੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।