31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਘਰ ਪਹੁੰਚੇ ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ

ਅਜੀਤ ਡੈਸਕ 21-07-2025
ਠੱਠੀ ਭਾਈ, 20 ਜੁਲਾਈ (ਜਗਰੂਪ ਸਿੰਘ ਮਠਾੜੂ)-ਬਾਘਾ ਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਦੇ ਘਰ ਪਿਛਲੇ ਦਿਨੀਂ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ, ਜਿਸ ਨਾਲ ਪੂਰੇ ਪਰਿਵਾਰ 'ਚ ਖ਼ੁਸ਼ੀ ਦੀ ਲਹਿਰ ਛਾ ਗਈ | ਇਹ ਦਾਤ ਉਨ੍ਹਾਂ ਲਈ ਨਾ ਸਿਰਫ਼ ਨਿੱਜੀ ਖ਼ੁਸ਼ੀ ਹੈ, ਸਗੋਂ ਉਨ੍ਹਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਵਾਸਤੇ ਵੀ ਇਹ ਮਾਣ ਦਾ ਮੌਕਾ ਬਣੀ | ਇਸ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵਿਧਾਇਕ ਅੰਮਿ੍ਤਪਾਲ ਸਿੰਘ ਦੇ ਘਰ ਪਿੰਡ ਸੁਖਾਨੰਦ ਵਿਖੇ ਵਿਸ਼ੇਸ਼ ਤੌਰ 'ਤੇ ਉਚੇਚੇ ਰੂਪ ਵਿਚ ਪਹੁੰਚੇ | ਉਨ੍ਹਾਂ ਨੇ ਨਵਜੰਮੇ ਪੁੱਤਰ ਅਕਾਲਇੰਦਰ ਸਿੰਘ ਨੂੰ ਆਪਣੀਆਂ ਪਿਆਰ ਭਰੀਆਂ ਅਸੀਸਾਂ ਦਿੰਦਿਆਂ ਉਸ ਦੇ ਚਮਕਦੇ ਭਵਿੱਖ ਲਈ ਦੁਆਵਾਂ ਕੀਤੀਆਂ | ਡਾ. ਗੁਰਪ੍ਰੀਤ ਕੌਰ ਨੇ ਇਸ ਮੌਕੇ ਅੰਮਿ੍ਤਪਾਲ ਸਿੰਘ, ਉਨ੍ਹਾਂ ਦੀ ਪਤਨੀ ਤੇ ਪੂਰੇ ਪਰਿਵਾਰ ਨੂੰ ਵੀ ਵਧਾਈ ਦਿੱਤੀ ਤੇ ਕਿਹਾ ਕਿ ਮਾਤਾ-ਪਿਤਾ ਬਣਨਾ ਜੀਵਨ ਦੀ ਸਭ ਤੋਂ ਵੱਡੀ ਦਾਤ ਹੁੰਦੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਪਲ ਨਾ ਸਿਰਫ਼ ਪਰਿਵਾਰ ਲਈ ਮਹੱਤਵਪੂਰਨ ਹੁੰਦੇ ਹਨ, ਸਗੋਂ ਸਾਰੇ ਸਮਾਜ ਲਈ ਵੀ ਚੰਗੇ ਸੰਕੇਤ ਲੈ ਕੇ ਆਉਂਦੇ ਹਨ | ਇਸ ਮੌਕੇ ਵਿਧਾਇਕ ਦੇ ਘਰ ਵਿਚ ਖ਼ੁਸ਼ੀ ਦਾ ਮਾਹੌਲ ਸੀ ਤੇ ਵਧਾਈਆਂ ਦੇਣ ਆਏ ਸਿਆਸੀ ਆਗੂਆਂ ਦੀ ਚਹਿਲ ਪਹਿਲ ਦਿਖਾਈ ਦਿੱਤੀ | ਸਮੂਹ ਇਲਾਕੇ ਦੇ ਲੋਕਾਂ ਨੇ ਵੀ ਵਿਧਾਇਕ ਪਰਿਵਾਰ ਨੂੰ ਖ਼ੁਸ਼ੀ ਦੇ ਇਸ ਮੌਕੇ 'ਤੇ ਵਧਾਈਆਂ ਦਿੱਤੀਆਂ ਤੇ ਨਵਜੰਮੇ ਬੱਚੇ ਲਈ ਚੰਗੇ ਸਿਹਤਮੰਦ ਜੀਵਨ ਦੀ ਅਰਦਾਸ ਕੀਤੀ |
ਪਿਛਲੀ ਖ਼ਬਰ ਸਵ. ਸਰਪੰਚ ਗੁਰਿੰਦਰ ਸਿੰਘ ਗੁੱਗੂ ਦੀ ਪਤਨੀ ਸਵਰਨਜੀਤ ਕੌਰ ਸਰਬਸੰਮਤੀ ਨਾਲ ਪਿੰਡ ਦਾਤਾ ਦੀ ਸਰਪੰਚ ਬਣੀ ਅਗਲੀ ਖ਼ਬਰ ਹਲਕਾ ਵਿਧਾਇਕ ਨੇ ਸਿਰਫ਼ ਆਪਣੇ ਚਹੇਤੇ ਸਰਪੰਚਾਂ ਨੂੰ ਦਿੱਤੀਆਂ ਗਰਾਂਟਾਂ-ਕਸ਼ਮੀਰਾ ਸਿੰਘ ਭੇਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।