31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਾਪਸ ਕਾਸਕੋ ਕਿ੍ਕਟ ਕੱਪ ਸ਼ਿਵਾਲਾ ਮੰਦਰ ਦੀ ਟੀਮ ਨੇ ਟੂਰਨਾਮੈਂਟ ਜਿੱਤਿਆ

ਅਜੀਤ ਡੈਸਕ 21-07-2025
ਮੋਗਾ, 20 ਜੁਲਾਈ (ਗੁਰਤੇਜ ਸਿੰਘ ਬੱਬੀ)-ਮੋਗਾ ਦੇ ਦੁਸਹਿਰਾ ਗਰਾਊਾਡ ਮੋਗਾ ਵਿਖੇ ਕਾਪਸ ਕਾਸਕੋ ਕਿ੍ਕਟ ਕੱਪ ਨੌਜਵਾਨਾਂ ਵਲੋਂ ਕਰਵਾਇਆ ਗਿਆ | ਇਸ ਦੌਰਾਨ ਦੁਸਹਿਰਾ ਗਰਾਊਾਡ ਆਨੰਦ ਨਗਰ ਤੇ ਮੇਨ ਬਾਜ਼ਾਰ ਸਥਿਤ ਸ਼ਿਵਾਲਾ ਮੰਦਰ ਦੀ ਟੀਮ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ, ਜਿਸ ਨੂੰ ਸ਼ਿਵਾਲਾ ਮੰਦਰ ਦੀ ਟੀਮ ਨੇ ਆਸਾਨੀ ਨਾਲ ਜਿੱਤ ਲਿਆ | ਇਸ ਮੌਕੇ ਆਯੋਜਕ ਸ਼ਿਵ ਟੰਡਨ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਨਸ਼ਾ-ਮੁਕਤ ਸਮਾਜ ਦੀ ਸਥਾਪਨਾ ਕਰਨ ਲਈ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਸ਼ਹਿਰ ਦੀਆਂ ਵੱਖ-ਵੱਖ ਟੀਮਾਂ ਦੇ ਨੌਜਵਾਨਾਂ ਨੇ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਹਰ ਐਤਵਾਰ ਨੂੰ ਦੁਸਹਿਰਾ ਗਰਾਊਾਡ ਸਥਿਤ ਆਪਣਾ ਪਾਰਕ ਵਿਖੇ ਕਿ੍ਕਟ ਮੈਚ ਕਰਵਾਇਆ ਜਾਂਦਾ ਹੈ, ਜਿਸ 'ਚ ਨੌਜਵਾਨ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ | ਜੇਤੂ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਖੇਡਾਂ ਪ੍ਰਤੀ ਰੁਝਾਨ ਵਧਾਉਣ ਲਈ ਕਿ੍ਕਟ ਟੂਰਨਾਮੈਂਟ ਕਰਵਾਇਆ | ਇਸ ਮੌਕੇ ਪ੍ਰਦਯੁਮਨ ਸ਼ਰਮਾ, ਜਨਾਰਦਨ ਸ਼ਰਮਾ, ਸ਼੍ਰੀਮ ਸ਼ਰਮਾ, ਮੁਨੀਸ਼ ਕੁਮਾਰ, ਵਿਕਾਸ ਗੁਪਤਾ, ਵਿਨੋਦ ਕੁਮਾਰ, ਦੀਪਾ, ਰਮਨ ਕੁਮਾਰ, ਬਿਲਲਾ ਸ਼ਰਮਾ, ਅੰਕੁਰ, ਮੁਨੀਸ਼ ਗੁਪਤਾ, ਨਿੱਕਾ ਖੈਰਾਲੀਆ, ਦੀਪਕ ਮਾਂਵਰ ਸਮੇਤ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਵਿਧਾਇਕ ਨੇ ਸਿਰਫ਼ ਆਪਣੇ ਚਹੇਤੇ ਸਰਪੰਚਾਂ ਨੂੰ ਦਿੱਤੀਆਂ ਗਰਾਂਟਾਂ-ਕਸ਼ਮੀਰਾ ਸਿੰਘ ਭੇਖਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮੋਗਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।