ਬਾਘਾ ਪੁਰਾਣਾ, 20 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਮੁਸਲਿਮ ਫ਼ਰੰਟ ਪੰਜਾਬ ਜ਼ਿਲ੍ਹਾ ਮੋਗਾ ਤੇ ਹਲਕਾ ਬਾਘਾ ਪੁਰਾਣਾ ਦੀ ਮੀਟਿੰਗ (ਮੰਡੀਰਾਂ ਰੋਡ ਵਾਲੀ ਮਸਜਿਦ) ਬਾਘਾ ਪੁਰਾਣਾ ਵਿਖੇ ਸੂਬਾ ਚੇਅਰਮੈਨ ਫ਼ਕੀਰ ਮੁਹੰਮਦ ਨਿਹਾਲ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ਚੇਅਰਮੈਨ ਜਮਾਲ ਮੁਹੰਮਦ ਕਾਲੇਕੇ, ਪ੍ਰਧਾਨ ਜੀਵਨ ਖ਼ਾਨ ਮਨਾਵਾਂ, ਸੀਨੀਅਰ ਮੀਤ ਪ੍ਰਧਾਨ ਮੁਹੰਮਦ ਵਿੱਕੀ ਲੰਡੇ, ਹਲਕਾ ਬਾਘਾ ਪੁਰਾਣਾ ਪ੍ਰਧਾਨ ਮੇਹਰ ਦੀਨ ਭੋਲਾ ਰਾਜੇਆਣਾ, ਸੈਕਟਰੀ ਯੂਸਫ਼ ਵੈਰੋਕੇ, ਸਹਾਇਕ ਸੈਕਟਰੀ ਡਾਕਟਰ ਸਿਰਾਜ਼ ਭਲੂਰ, ਸਲੀਮ ਨੱਥੂਵਾਲਾ, ਕਾਰੀ ਆਬਿਦ ਹੁਸੈਨ ਬਾਘਾ ਪੁਰਾਣਾ ਆਦਿ ਨੇ ਆਪਣੇ ਵਿਚਾਰ ਰੱਖੇ ਤੇ ਜ਼ਿਲ੍ਹਾ ਜਨਰਲ ਸਕੱਤਰ ਮੁਹੰਮਦ ਇਕਬਾਲ ਲੰਡੇ ਨੇ ਸੈਕਟਰੀ ਦੀ ਭੂਮਿਕਾ ਨਿਭਾਈ | ਮੀਟਿੰਗ 'ਚ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਚਰਚਾਵਾਂ ਕਰਦੇ ਹੋਏ ਸਾਰਥਿਕ ਹੱਲ ਲੱਭਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਮੀਟਿੰਗ 'ਚ ਇਕ 12 ਮੈਂਬਰੀ ਕਮੇਟੀ ਬਣਾਈ ਗਈ ਤੇ ਫ਼ੈਸਲਾ ਕੀਤਾ ਗਿਆ ਕਿ ਪਿੰਡ-ਪਿੰਡ ਜਾ ਕੇ ਮੁਸਲਿਮ ਭਰਾਵਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ | ਮੁਸਲਿਮ ਫ਼ਰੰਟ ਪੰਜਾਬ ਦੀ 12 ਮੈਂਬਰੀ ਕਮੇਟੀ ਵਲੋਂ ਪੂਰੇ ਮੋਗਾ ਜ਼ਿਲ੍ਹੇ 'ਚ ਇਕ ਮੁਸਲਿਮ ਜਾਗਰੂਕ ਮੁਹਿੰਮ ਚਲਾਈ ਜਾਵੇਗੀ ਜੋ ਆਉਣ ਵਾਲੇ ਸਨਿਚਰਵਾਰ ਤੋਂ ਸ਼ੁਰੂ ਕਰਦਿਆਂ ਅਕਤੂਬਰ ਦੇ ਆਖ਼ਰੀ ਹਫ਼ਤੇ ਇਕ ਵੱਡੀ ਕਾਨਫ਼ਰੰਸ ਕੀਤੀ ਜਾਵੇਗੀ ਤੇ ਸਰਕਾਰ ਦੇ ਸਾਰੇ ਨੁਮਾਇੰਦਿਆਂ ਅਤੇ ਸਾਰੀ ਅਫ਼ਸਰਸ਼ਾਹੀ ਨੂੰ ਮੁਸਲਿਮ ਭਾਈਚਾਰੇ ਦੀਆਂ ਮੰਗਾਂ ਬਾਰੇ ਮੈਮੋਰੰਡਮ ਦਿੱਤੇ ਜਾਣਗੇ | ਮੀਟਿੰਗ ਦੇ ਆਖ਼ਰ 'ਚ ਕਾਰੀ ਆਬਿਦ ਹੁਸੈਨ ਬਾਘਾ ਪੁਰਾਣਾ ਵਲੋਂ ਸਾਰੇ ਦੇਸ਼ ਅਤੇ ਪੰਜਾਬ ਦੀ ਸਲਾਮਤੀ ਲਈ ਦੁਆ ਕੀਤੀ ਗਈ | ਇਸ ਮੌਕੇ ਬੂਟਾ ਖ਼ਾਨ ਮੋਗਾ ਜ਼ਿਲ੍ਹਾ ਖ਼ਜ਼ਾਨਚੀ, ਡਾਕਟਰ ਅਕਬਰ ਚੜਿੱਕ, ਸੀਨੀਅਰ ਮੀਤ ਪ੍ਰਧਾਨ ਇਕਬਾਲ ਦੀਨ ਕਾਲੇਕੇ, ਹਲਕਾ ਖ਼ਜ਼ਾਨਚੀ ਇਕਬਾਲ ਖ਼ਾਨ ਸਮਾਧ ਭਾਈ, ਸੀਨੀਅਰ ਮੈਂਬਰ ਜਗਸੀਰ ਖ਼ਾਨ ਲੰਗੇਆਣਾ, ਸੀਨੀਅਰ ਮੈਂਬਰ ਭੋਲਾ ਬਾਘਾ ਪੁਰਾਣਾ, ਬਾਈ ਭੱਟੀ ਸਮਾਲਸਰ, ਰੇਸ਼ਮ ਦੀਨ ਘੋਲੀਆ ਖ਼ੁਰਦ ਆਦਿ ਨੇ ਹਿੱਸਾ ਲਿਆ |