ਸਮਾਲਸਰ, 20 ਜੁਲਾਈ (ਗੁਰਜੰਟ ਕਲਸੀ ਲੰਡੇ)-ਯੂਨੀਕ ਸਕੂਲ ਆਫ਼ ਸਟੱਡੀਜ਼, ਸਮਾਲਸਰ ਦੇ ਵਿਦਿਆਰਥੀ ਵਿੱਦਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਹਨ | ਪਿ੍ੰਸੀਪਲ ਯੋਗੇਸ਼ ਸ਼ਰਮਾ ਨੇ ਦੱਸਿਆ ਕਿ 2024-25 ਵਿਚ ਹੋਈਆਂ ਵੱਖ-ਵੱਖ ਜ਼ੋਨ, ਜ਼ਿਲ੍ਹਾ ਤੇ ਰਾਜ ਪੱਧਰੀ ਖੇਡਾਂ ਵਿਚ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਯੋਗੇਸ਼ ਸ਼ਰਮਾ, ਮੈਨੇਜਿੰਗ ਡਾਇਰੈਕਟਰ ਮਨਦੀਪ ਕੁਮਾਰ ਵਲੋਂ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਪਿ੍ੰਸੀਪਲ ਯੋਗੇਸ਼ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਦੀ ਮਹੱਤਤਾ ਤੋਂ ਜਾਣੰੂ ਕਰਵਾਉਂਦੇ ਹੋਏ ਭਵਿੱਖ ਵਿਚ ਖੇਡਾਂ 'ਚ ਵਧੇਰੇ ਭਾਗ ਲੈਣ ਲਈ ਪ੍ਰੇਰਿਆ ਅਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ 'ਚ ਵੱਖ-ਵੱਖ ਖੇਡਾਂ ਦੇ ਮੈਦਾਨ ਉਪਲਬਧ ਹਨ ਜਿਥੇ ਸ਼ਾਮ ਦੇ ਸਮੇਂ ਵਿਦਿਆਰਥੀ ਪ੍ਰੈਕਟਿਸ ਕਰਦੇ ਹਨ | ਇਸ ਮੌਕੇ ਪਿ੍ੰਸੀਪਲ ਮਿਸਟਰ ਯੋਗੇਸ਼ ਸ਼ਰਮਾ, ਮੈਨੇਜਿੰਗ ਡਾਇਰੈਕਟਰ ਮਨਦੀਪ ਕੁਮਾਰ, ਕੋਆਰਡੀਨੇਟਰ ਦੇਸਰਾਜ, ਸ਼੍ਰੀਮਤੀ ਪੂਨਮ ਪਠੇਜਾ, ਮਿਸ ਗੁਰਵਿੰਦਰ ਕੌਰ, ਡੀ. ਪੀ. ਈ. ਮਨਦੀਪ ਕੌਰ, ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |