ਠੱਠੀ ਭਾਈ, 20 ਜੁਲਾਈ (ਜਗਰੂਪ ਸਿੰਘ ਮਠਾੜੂ)-ਹਲਕਾ ਬਾਘਾ ਪੁਰਾਣਾ ਦੀ ਕਾਂਗਰਸ ਰਾਜਨੀਤੀ 'ਚ ਵੱਧ ਰਹੀ ਧੜੇਬੰਦੀ ਨੂੰ ਲੈ ਕੇ ਇਥੋਂ ਦੇ ਕਾਂਗਰਸੀ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਪਹੁੰਚ ਕੇ ਬਾਘਾ ਪੁਰਾਣਾ ਹਲਕੇ 'ਚ ਕਾਂਗਰਸ ਪਾਰਟੀ ਦੀ ਧੜੇਬੰਦੀ ਤੋਂ ਚਿੰਤਤ ਹੁੰਦਿਆਂ ਇਹ ਮੁੱਦਾ ਉਠਾਉਂਦਿਆਂ ਵਿਸ਼ੇਸ਼ ਦਖ਼ਲ ਦੀ ਮੰਗ ਕੀਤੀ ਹੈ | ਆਗੂਆਂ ਨੇ ਸਿੱਧਾ ਸੰਪਰਕ ਕਰਦੇ ਹੋਏ ਚੰਨੀ ਨੂੰ ਜ਼ਮੀਨੀ ਹਕੀਕਤ ਨਾਲ ਜਾਣੂੰ ਕਰਵਾਇਆ ਕਿ ਹਲਕਾ ਪੱਧਰ 'ਤੇ ਵਿਧਾਨ ਸਭਾ ਹਲਕੇ ਵਿਚ ਧੜੇਬੰਦੀ ਕਾਰਨ ਪਾਰਟੀ ਦੀ ਹਾਲਤ ਨਾਜ਼ੁਕ ਹੋ ਰਹੀ ਹੈ ਤੇ ਆਗੂ ਤੇ ਵਰਕਰ ਵੱਡੀ ਦੁਬਿਧਾ ਵਿਚ ਹਨ | ਹਲਕੇ 'ਚ ਚੱਲ ਰਹੀ ਕਾਂਗਰਸ ਦੀ ਧੜੇਬੰਦੀ ਬਾਰੇ ਕੀਤੀਆਂ ਵਿਚਾਰਾਂ | ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਵੈਰੋਕੇ, ਨੰਬਰਦਾਰ ਤੇਜਾ ਸਿੰਘ ਸਾਬਕਾ ਸਰਪੰਚ ਮਾੜੀ ਮੁਸਤਫ਼ਾ, ਰੇਸ਼ਮ ਸਿੰਘ ਸੂਬੇਦਾਰ ਸੰਗਤਪੁਰਾ, ਜਗਸੀਰ ਸਿੰਘ ਸੀਰਾ ਸਰਪੰਚ ਨੱਥੂਵਾਲਾ ਗਰਬੀ, ਮੇਜਰ ਸਿੰਘ ਸਰਪੰਚ ਰਾਜੇਆਣਾ, ਮਨਵੀਰ ਬਰਾੜ ਲੰਗੇਆਣਾ, ਸੁਰਜੀਤ ਸਿੰਘ ਸਿੱਧੂ ਸਰਪੰਚ ਬੰਬੀਹਾ ਭਾਈ, ਰਿੰਕਾ ਚੀਦਾ, ਚੀਨਾ ਬਰਾੜ, ਤੇਜਾ ਸਿੰਘ ਖ਼ਾਲਸਾ, ਬੂਟਾ ਸਿੰਘ ਸੁੰਗਲ, ਬੱਬੀ ਢਿੱਲੋਂ, ਚੰਦ ਸਿੰਘ ਮੈਂਬਰ, ਨਵਜੋਤ ਸਿੱਧੂ, ਸੁਲੱਖਣ ਸਿੰਘ ਪੰਚ ਸੁਖਾਨੰਦ ਖ਼ੁਰਦ, ਲੱਖਾ ਸੁਖਾਨੰਦ, ਗੁਰਤੇਜ ਸਿੰਘ ਬੰਬੀਹਾ ਭਾਈ, ਕਰਨੈਲ ਸਿੰਘ ਸੰਤੁਵਾਲਾ, ਨਾਮਦੇਵ, ਸੀਰਾ ਮੈਂਬਰ ਵਾਂਦਰ, ਗੁਰਜੰਟ ਸਿੰਘ, ਬੂਟਾ ਲੰਗੇਆਣਾ, ਮਦਨ ਸਿੰਘ ਖ਼ਾਲਸਾ ਰਾਜੇਆਣਾ ਆਦਿ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਸਥਿਤੀ ਸੰਭਾਲਣ ਤੇ ਵਰਕਰਾਂ ਦੀ ਇਸ ਸਮੱਸਿਆ ਦੇ ਹੱਲ ਲਈ ਖ਼ੁਦ ਮੈਦਾਨ ਵਿਚ ਉੱਤਰਨ |