01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਐਸ. ਐਫ. ਸੀ. ਪਬਲਿਕ ਸਕੂਲ ਵਿਚ ਮਨਾਇਆ ਪੀਲਾ ਰੰਗ ਦਿਵਸ

ਅਜੀਤ ਡੈਸਕ 20-07-2025
ਧਰਮਕੋਟ, 19 ਜੁਲਾਈ (ਪਰਮਜੀਤ ਸਿੰਘ)-ਪ੍ਰਸਿੱਧ ਸਿੱਖਿਆ ਸੰਸਥਾ ਐਸ. ਐਫ. ਸੀ. ਪਬਲਿਕ ਸਕੂਲ 'ਚ ਪੀਲਾ ਰੰਗ ਦਿਵਸ ਮਨਾਇਆ | ਇਸ ਮੌਕੇ ਸਕੂਲ ਦੇ ਬੱਚਿਆਂ ਨੂੰ ਦੱਸਿਆ ਗਿਆ ਕਿ ਪੀਲਾ ਰੰਗ ਸੂਰਜ ਦੀ ਰੌਸ਼ਨੀ, ਆਸ, ਖੁਸ਼ੀ ਤੇ ਊਰਜਾ ਦਾ ਪ੍ਰਤੀਕ ਹੁੰਦਾ ਹੈ | ਸਕੂਲ ਵਿਚ ਖੇਡ-ਖੇਡ ਰਾਹੀਂ ਬੱਚਿਆਂ ਨੂੰ ਪੀਲੇ ਰੰਗ ਬਾਰੇ ਜਾਣਕਾਰੀ ਭਰਪੂਰ ਗੱਲਾਂ ਦੱਸੀਆਂ ਗਈਆਂ | ਬੱਚਿਆਂ ਨੂੰ ਪੀਲੇ ਰੰਗ ਵਾਲੀਆਂ ਵੱਖ-ਵੱਖ ਚੀਜ਼ਾਂ ਨਾਲ ਰੁਬਰੂ ਕਰਵਾਇਆ ਗਿਆ | ਬੱਚੇ ਪੀਲੇ ਰੰਗ ਦੇ ਕੱਪੜੇ ਪਾ ਕੇ ਬਹੁਤ ਸੋਹਣੇ ਲੱਗ ਰਹੇ ਸਨ | ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੀਲੇ ਰੰਗ ਦੀ ਪਹਿਚਾਣ ਕਰਵਾਉਣਾ ਸੀ | ਬੱਚੇ ਆਪਣੇ ਨਾਲ ਪੀਲੇ ਰੰਗ ਦੀਆਂ ਵਸਤੂਆਂ ਤੇ ਖਾਣਾ ਵੀ ਲੈ ਕੇ ਆਏ | ਸਕੂਲ ਦੇ ਚੇਅਰਮੈਨ ਅਭਿਸ਼ੇਕ ਜਿੰਦਲ ਅਤੇ ਪਿ੍ੰਸੀਪਲ ਸ਼ੀਨਮ ਜਿੰਦਲ ਨੇ ਕਿਹਾ ਕਿ ਬੱਚਿਆਂ ਨੂੰ ਜੀਵਨ ਦੇ ਵੱਖ-ਵੱਖ ਰੰਗਾਂ ਨਾਲ ਜਾਣੂੰ ਕਰਵਾਉਣ ਲਈ ਅਜਿਹੇ ਰੰਗ ਬਿਰੰਗੇ ਉਤਸਵ ਮਨਾਉਣੇ ਚਾਹੀਦੇ ਹਨ | ਬੱਚਿਆਂ ਨੇ ਇਹ ਦਿਨ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ |
ਪਿਛਲੀ ਖ਼ਬਰ ਵਿਸ਼ਾਲ ਲੰਗਰ ਤੇ ਸ੍ਰੀ ਰਾਮਾਇਣ ਦਾ ਪਾਠ 22 ਤੋਂ ਅਗਲੀ ਖ਼ਬਰ ਲੈਂਡ ਪੂਲਿੰਗ ਨੀਤੀ ਕਿਸਾਨਾਂ ਤੇ ਪਿੰਡਾਂ ਦੇ ਵਿਕਾਸ ਖ਼ਿਲਾਫ਼-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।