ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਸੰਵਿਧਾਨ ਬਚਾਓ ਰੈਲੀਆਂ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਮੋਗਾ ਦੇ ਪ੍ਰਾਈਮ ਫਾਰਮ 'ਚ ਵਿਸ਼ਾਲ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਜੋ ਕਿ ਇਕੱਠ ਪੱਖੋਂ ਇਤਿਹਾਸਕ ਹੋ ਨਿੱਬੜੀ | ਰੈਲੀ 'ਚ ਜਸਪ੍ਰੀਤ ਸਿੰਘ ਵਿੱਕੀ ਕੌਂਸਲਰ, ਉਪਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਗੋਗਾ, ਸਵਰਨ ਸਿੰਘ ਆਦੀਵਾਲ ਅਬਜ਼ਰਵਰ ਸ਼ਾਹਕੋਟ, ਗੁਰਦੇਵ ਕੌਰ ਡਰੋਲੀ ਭਾਈ, ਸੋਹਣਾ ਖੇਲਾ, ਸਤਪਾਲ ਢੁੱਡੀਕੇ, ਜਗਸੀਰ ਸਿੰਘ ਮੰਗੇਵਾਲਾ, ਕੁਲਵਿੰਦਰ ਸਿੰਘ ਕਿੰਦੋ ਕੋਕਰੀ, ਗੁਰਬਚਨ ਸਿੰਘ ਬਰਾੜ ਬਾਘਾ ਪੁਰਾਣਾ, ਹਨੀ ਸੋਢੀ, ਰਜਿੰਦਰ ਛਾਬੜਾ ਅਬਜ਼ਰਵਰ ਮੋਗਾ, ਗਗਨਦੀਪ ਸਿੰਘ ਬੌਬੀ, ਜਗਰੂਪ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਭੋਲਾ ਸਿੰਘ ਬਰਾੜ, ਭਾਨੂ ਪ੍ਰਤਾਪ ਸਿੰਘ, ਅਮਰਜੀਤ ਸਿੰਘ ਕਲਕੱਤਾ, ਜਸਵੀਰ ਸਿੰਘ ਬਰਾੜ ਖੋਟੇ, ਆਕਾਸ਼ਦੀਪ ਸਿੰਘ ਲਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰੁਪਿੰਦਰ ਸਿੰਘ ਸਰਪੰਚ ਤਲਵੰਡੀ ਭੰਗੇਰੀਆ, ਪਿੱਪਲ ਸਿੰਘ ਸਰਪੰਚ, ਅਵਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਬਲਖੰਡੀ ਤੋਂ ਇਲਾਵਾ ਵੱਡੀ ਗਿਣਤੀ 'ਚ ਜ਼ਿਲ੍ਹੇ ਦੇ ਆਗੂ ਤੇ ਵਰਕਰ ਹਾਜ਼ਰ ਸਨ |