31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਾਲਵਾ ਸਾਹਿਤਕ ਮੰਚ ਨਿਹਾਲ ਸਿੰਘ ਦੇ ਸਾਹਿਤਕਾਰਾਂ ਨੇ ਵਿਸ਼ੇਸ਼ ਸਮਾਗਮ ਕਰਵਾਇਆ

ਅਜੀਤ ਡੈਸਕ 20-07-2025
ਨਿਹਾਲ ਸਿੰਘ ਵਾਲਾ, 19 ਜੁਲਾਈ (ਪਲਵਿੰਦਰ ਸਿੰਘ ਟਿਵਾਣਾ)-ਮੰਡੀ ਨਿਹਾਲ ਸਿੰਘ ਵਾਲਾ ਵਿਖੇ ਪ੍ਰਸਿੱਧ ਕਵੀ ਜੀਤ ਜਗਪਾਲ ਗਾਜੀਆਣਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਨਮਾਨ ਸਮਾਰੋਹ ਤੇ ਸਾਹਿਤਕ ਸਮਾਗਮ ਕਰਵਾਇਆ | ਸਮਾਗਮ ਨੂੰ ਆਰੰਭ ਕਰਨ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ | ਸਮਾਗਮ 'ਚ ਇਲਾਕੇ ਦੇ ਲੇਖਕਾਂ, ਸਾਹਿਤਕਾਰਾਂ ਤੇ ਬੁੱਧੀਜੀਵੀਆਂ ਵਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਉੱਘੇ ਲੇਖਕ ਯਸ਼ ਪੱਤੋ ਨੇ ਡਾ. ਸੁਖਦੇਵ ਸਿੰਘ ਖ਼ਾਲਸਾ ਬਾਰੇ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬੀ ਮਾਂ ਬੋਲੀ 'ਚ ਆਪਣੇ ਡਾਕਟਰੀ ਦੇ ਕਿੱਤੇ 'ਚ ਇਕ ਨਵੀਂ ਪਿਰਤ ਪਾਉਂਦਿਆਂ 'ਇਲੈਕਟਰੋ ਹੋਮਿਓਪੈਥਿਕ ਮੈਟੀਰੀਆ ਮੈਡੀਕਾ' ਨਾਮਕ ਪੁਸਤਕ ਦੀ ਸਿਰਜਣਾ ਪੰਜਾਬੀ ਜ਼ੁਬਾਨ 'ਚ ਕਰਕੇ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਬਣਦੇ ਫ਼ਰਜ਼ਾਂ ਨੂੰ ਵੀ ਬਾਖ਼ੂਬੀ ਨਿਭਾਇਆ ਹੈ | ਪ੍ਰਧਾਨ ਦਵਿੰਦਰ ਸਿੰਘ ਦੀਨਾਂ ਨੇ ਡਾ. ਸੁਖਦੇਵ ਸਿੰਘ ਖ਼ਾਲਸਾ ਨੂੰ ਇਸ ਖ਼ੂਬਸੂਰਤ ਪੁਸਤਕ ਲਈ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਕਿਤਾਬ ਉਕਤ ਕਿੱਤੇ ਦੇ ਸਿੱਖਿਆਰਥੀਆਂ ਤੇ ਡਾਕਟਰਾਂ ਲਈ ਬੇਹੱਦ ਲਾਹੇਵੰਦ ਤੇ ਉਪਯੋਗੀ ਸਾਬਤ ਹੋਵੇਗੀ | ਉੱਘੇ ਕਵੀ ਜੀਤ ਜਗਪਾਲ ਗਾਜੀਆਣਾ ਨੇ ਕਿਹਾ ਕਿ ਡਾ. ਸੁਖਦੇਵ ਸਿੰਘ ਖ਼ਾਲਸਾ ਵਲੋਂ ਪੰਜਾਬੀ ਮਾਂ ਬੋਲੀ 'ਚ ਕਿਤਾਬ ਲਿਖਣ 'ਤੇ ਵਿਸ਼ੇਸ਼ ਸਨਮਾਨ ਕਰਨ ਨਾਲ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ | ਇਸ ਮੌਕੇ ਡਾ. ਸੁਖਦੇਵ ਸਿੰਘ ਖ਼ਾਲਸਾ ਦਾ ਬਿਹਤਰੀਨ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ | ਇਸ ਮੌਕੇ ਨਾਮਵਰ ਗੀਤਕਾਰ ਲੱਖੀ ਬਰਾੜ ਗਾਜੀਆਣਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਪ੍ਰਧਾਨ ਰਾਮ ਕੁਮਾਰ ਸੈਨ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਕੁਲਵੰਤ ਘੋਲੀਆ, ਉੱਘੇ ਗੀਤਕਾਰ ਜਸਵੰਤ ਬੋਪਾਰਾਏ, ਗੀਤਕਾਰ ਗੀਤਾ ਦਿਆਲਪੁਰਾ, ਗੁਰਾ ਮਹਿਲ ਭਾਈ ਰੂਪਾ, ਲਾਲੀ ਕਰਤਾਰਪੁਰੀ, ਹਰਦੀਪ ਸਿੰਘ, ਸਾਬਕਾ ਐਮ. ਸੀ. ਸੁਖਦੇਵ ਸਿੰਘ, ਸਿਕੰਦਰ ਸਿੰਘ ਬਰਾੜ ਗਾਜੀਆਣਾ, ਪ੍ਰਧਾਨ ਦਰਸ਼ਨ ਸਿੰਘ ਪੱਤੋ, ਇਕਬਾਲ ਸਿੰਘ ਗਿੱਲ ਗਾਜੀਆਣਾ, ਬਲਬੀਰ ਸਿੰਘ ਗੋਗਾ ਪੱਤੋ, ਗੋਰਾ ਭੱਟੀ ਗਾਜੀਆਣਾ, ਡਾ. ਹਰਗੁਰਪ੍ਰਤਾਪ ਸਿੰਘ, ਪ੍ਰਧਾਨ ਸਤਪਾਲ ਸਿੰਘ ਗੁੱਗ ਪੱਤੋ, ਪ੍ਰਧਾਨ ਅੰਗਤ ਸ਼ਰਮਾ ਪੱਤੋ, ਕੌਸ਼ਲ ਮੱਲ੍ਹਾ, ਡਾ. ਦਵਿੰਦਰ ਸਿੰਘ ਦੀਦਾਰੇ ਵਾਲਾ, ਸਾਹਿਤਕਾਰ ਬੱਬੀ ਪੱਤੋ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਗਾਜੀਆਣਾ, ਜਸਪਾਲ ਸਿੰਘ ਭੱਟੀ, ਰਾਹੁਲ ਸ਼ਰਮਾ ਪੱਤੋ, ਰਾਜਵੀਰ ਸਿੰਘ ਪੱਤੋ, ਕਾਮਰੇਡ ਦਰਸ਼ਨ ਸਿੰਘ ਗਾਜੀਆਣਾ, ਅਜੀਤ ਸਿੰਘ ਭੁੱਲਰ ਪੱਤੋ ਤੇ ਤਾਰਾ ਚੰਦ ਰੌਂਤਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ. ਕੇ. ਯੂ. ਖੋਸਾ ਨੇ ਮੀਟਿੰਗ ਦੌਰਾਨ ਫੌਜਾ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਬੀ. ਕੇ. ਯੂ. ਏਕਤਾ ਉਗਰਾਹਾਂ ਬਲਾਕ ਮੋਗਾ-2 ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।