31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬੀ. ਕੇ. ਯੂ. ਏਕਤਾ ਉਗਰਾਹਾਂ ਬਲਾਕ ਮੋਗਾ-2 ਦੀ ਮੀਟਿੰਗ

ਅਜੀਤ ਡੈਸਕ 20-07-2025
ਮੋਗਾ, 19 ਜੁਲਾਈ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-2 ਦੀ ਮੀਟਿੰਗ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਡਰੋਲੀ ਭਾਈ ਗੁਰਦੁਆਰਾ ਜਨਮ ਸਥਾਨ ਬਾਬਾ ਗੁਰਦਿੱਤਾ ਜੀ ਵਿਖੇ ਹੋਈ | ਮੀਟਿੰਗ ਵਿਚ ਬਲੌਰ ਸਿੰਘ ਘੱਲ ਕਲਾਂ ਜ਼ਿਲ੍ਹਾ ਵਿੱਤ ਸਕੱਤਰ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ | ਮੀਟਿੰਗ 'ਚ ਜੋ ਪੰਜਾਬ ਦੀ ਮੌਜੂਦਾ ਸਥਿਤੀ ਲੈਂਡ ਪੂਲਿੰਗ ਵਰਗੀਆਂ ਨਵੀਆਂ ਪਾਲਿਸੀਆਂ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਤੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਨੀਤੀ ਸਰਕਾਰ ਵਲੋਂ ਅਪਣਾਈ ਗਈ ਹੈ, ਉਸ ਬਾਰੇ ਵਿਸ਼ੇਸ਼ ਰੂਪ ਵਿਚ ਚਰਚਾ ਹੋਈ, ਜਿਸ 'ਚ ਮੋਗਾ ਜ਼ਿਲ੍ਹੇ ਦੇ ਪੰਜ ਪਿੰਡ ਤਲਵੰਡੀ ਭੰਗੇਰੀਆ, ਬੁੱਗੀਪੁਰਾ, ਖੇੜਾ ਸਵਾਦ, ਰੌਲੀ ਸਵਾਦ, ਰੌਲੀ ਤੇ ਚੁਗਾਵਾਂ ਇਨ੍ਹਾਂ ਪਿੰਡਾਂ ਦੀ 542 ਏਕੜ ਜ਼ਮੀਨ ਇਸ ਪਾਲਿਸੀ ਤਹਿਤ ਖੋਹਣ ਜਾ ਰਹੀ ਹੈ | ਇਸ ਦੇ ਬਦਲੇ ਕਿਸਾਨ ਨੂੰ ਇਕ ਕਿੱਲੇ ਮਗਰ ਹਜ਼ਾਰ ਗਜ ਦਾ ਪਲਾਟ ਰਿਹਾਇਸ਼ੀ ਤੇ 200 ਗਜ ਦਾ ਪਲਾਟ ਕਮਰਸ਼ੀਅਲ ਦੇਣ ਦੀ ਆਫ਼ਰ ਕਰਦੀ ਹੈ | ਕਿੱਡੀ ਵੱਡੀ ਤਰਾਸਦੀ ਹੈ ਕਿ ਕਿਸਾਨ ਦੀ ਹੀ ਜ਼ਮੀਨ 'ਚੋਂ ਕਿਸਾਨ ਨੂੰ 1200 ਗਜ ਦੇ ਕੇ ਬਾਕੀ ਸਾਰੇ 'ਤੇ ਸਰਕਾਰ ਮਾਲਕ ਬਣਨਾ ਚਾਹੁੰਦੀ ਹੈ | ਇਸ ਜਬਰ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਇਨ੍ਹਾਂ ਪਿੰਡਾਂ ਦੇ ਨਾਲ ਖੜ੍ਹੀ ਹੈ | ਇਸ ਮੌਕੇ ਬਲਾਕ ਮੋਗਾ-2 ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਘੱਲ ਕਲਾਂ, ਬੇਅੰਤ ਸਿੰਘ ਵੱਡਾ ਘਰ, ਬਲਦੇਵ ਸਿੰਘ ਡਰੋਲੀ ਭਾਈ, ਗੁਰਪ੍ਰੀਤ ਸਿੰਘ ਗਰੇਵਾਲ ਮੋਗਾ, ਬਲਦੇਵ ਸਿੰਘ ਮੋਠਾਂਵਾਲੀ, ਬਲਵੰਤ ਸਿੰਘ, ਜਗਤਾਰ ਸਿੰਘ ਕੋਰੇਵਾਲਾ, ਮਹਿੰਦਰਪਾਲ ਸਿੰਘਾਂਵਾਲਾ, ਲਾਭ ਸਿੰਘ ਗਿੱਲ, ਲਖਬੀਰ ਸਿੰਘ ਖੋਸਾ ਪਾਂਡੋ, ਅੰਗਰੇਜ਼ ਸਿੰਘ, ਬਾਬੂ ਸਿੰਘ, ਮੇਜਰ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ, ਹਰਬੰਸ ਸਿੰਘ, ਬਹਾਦਰ ਸਿੰਘ, ਗੁਰਜੰਟ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਮਾਲਵਾ ਸਾਹਿਤਕ ਮੰਚ ਨਿਹਾਲ ਸਿੰਘ ਦੇ ਸਾਹਿਤਕਾਰਾਂ ਨੇ ਵਿਸ਼ੇਸ਼ ਸਮਾਗਮ ਕਰਵਾਇਆ ਅਗਲੀ ਖ਼ਬਰ ਸਬ ਡਵੀਜ਼ਨ ਧੂਰੀ ਦੀ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ 'ਚ ਸ਼ਮੂਲੀਅਤ ਕਰਨ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।