30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮਜ਼ਦੂਰ ਬਸਤੀ 'ਚ ਸ਼ਰਾਬ ਦੇ ਠੇਕੇ ਦੀ ਖੋਲ੍ਹੀ ਨਾਜਾਇਜ਼ ਬਰਾਂਚ ਵਿਰੁੱਧ ਰੋਸ ਧਰਨਾ ਜਾਰੀ

ਅਜੀਤ ਡੈਸਕ 20-07-2025
ਨਿਹਾਲ ਸਿੰਘ ਵਾਲਾ, 19 ਜੁਲਾਈ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਪਿੰਡ ਹਿੰਮਤਪੁਰਾ ਵਿਖੇ ਮਜ਼ਦੂਰ ਬਸਤੀ ਵਿਚ ਸ਼ਰਾਬ ਦੇ ਠੇਕੇ ਦੀ ਖੋਲ੍ਹੀ ਗਈ ਨਾਜਾਇਜ਼ ਬਰਾਂਚ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਵਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਸ਼ਰਾਬ ਦੇ ਠੇਕੇਦਾਰਾਂ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਅਣਮਿੱਥੇ ਸਮੇਂ ਦਾ ਲਗਾਇਆਂ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ | ਇਸ ਮੌਕੇ ਲੋਕਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬਸਤੀ ਦੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ 'ਚ ਸੰਘਣੀ ਆਬਾਦੀ ਅੰਦਰ ਸ਼ਰਾਬ ਦੇ ਠੇਕੇਦਾਰਾਂ ਵਲੋਂ ਨਾਜਾਇਜ਼ ਢੰਗ ਨਾਲ ਸ਼ਰਾਬ ਦੀ ਬਰਾਂਚ ਖੋਲ੍ਹੀ ਗਈ ਹੈ ਜਿਥੇ ਕਿ ਸ਼ਰਾਬ ਦਾ ਅਹਾਤਾ ਵੀ ਚੱਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ, ਲੜਕੀਆਂ ਤੇ ਔਰਤਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸ਼ਰਾਬ ਪੀ ਕੇ ਹਰ ਰੋਜ਼ ਸ਼ਰਾਬੀ ਇਸ ਬਸਤੀ 'ਚ ਖਰੂਦ ਪਾਉਂਦੇ ਹਨ | ਬਸਤੀ ਦੇ ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਸ਼ਰਾਬ ਦੇ ਠੇਕੇਦਾਰਾ ਦੀ ਪਿੱਠ 'ਤੇ ਖੜ੍ਹਾ ਹੈ ਤੇ ਉਨ੍ਹਾਂ ਨੂੰ ਡਰਾ ਧਮਕਾ ਰਿਹਾ ਹੈ | ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਜੰਗੀਰ ਸਿੰਘ ਹਿੰਮਤਪੁਰਾ, ਮੀਤ ਪ੍ਰਧਾਨ ਸੁਖਦੇਵ ਸਿੰਘ, ਜਰਨਲ ਸਕੱਤਰ ਗੁਰਮੁਖ ਸਿੰਘ, ਸਲਾਹਕਾਰ ਸ਼ੇਰ ਸਿੰਘ ਮਾਨ, ਸੋਨੀ ਹਿੰਮਤਪੁਰਾ, ਮੱਘਰ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ, ਤਰਸੇਮ ਸਿੰਘ ਨੇ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਦੀ ਸਰਕਾਰ ਨਸ਼ੇ ਰੋਕਣ ਲਈ ਯੁੱਧ ਨਸ਼ਿਆਂ ਵਿਰੁੱਧ ਦੇ ਨਾਂਅ 'ਤੇ ਡਰਾਮੇ ਕਰ ਰਹੀ ਹੈ ਅਤੇ ਦੂਜੇ ਪਾਸੇ ਮਜ਼ਦੂਰ ਬਸਤੀਆਂ ਵਿਚ ਨਾਜਾਇਜ਼ ਢੰਗ ਨਾਲ ਸ਼ਰਾਬ ਦੀਆਂ ਬਰਾਂਚਾਂ ਚਲਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਦੀ ਬਰਾਂਚ ਬੰਦ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਬਲਬੀਰ ਕੌਰ, ਰਾਜ ਕੌਰ, ਸ਼ਿੰਦਰ ਕੌਰ, ਸਾਧਾ ਸਿੰਘ, ਮਲਕੀਤ ਸਿੰਘ, ਆਤਮਾ ਸਿੰਘ, ਲਾਡੀ ਸਿੰਘ, ਜਿੰਦਰ ਕੌਰ, ਹਰਬੰਸ ਕੌਰ, ਮਲਕੀਤ ਸਿੰਘ, ਜਗਜੀਤ ਸਿੰਘ ਜੱਗਾ, ਆਤਮਾ ਸਿੰਘ, ਨੇਕ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੇਜਰ ਸਿੰਘ, ਸੁਖਦੇਵ ਸਿੰਘ, ਕਰਮਜੀਤ ਕੌਰ, ਮਹਿੰਦਰ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੱਘਰ ਸਿੰਘ, ਗੁਰਮੇਲ ਸਿੰਘ, ਕਾਕਾ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਲ ਭਿੱਖਿਆ ਰੋਕਣ ਲਈ ਸ਼ੁਰੂ ਕੀਤੀ ਜੀਵਨ ਜੋਤ ਸਕੀਮ ਤਹਿਤ ਬਾਲ ਸੁਰੱਖਿਆ ਵਿਭਾਗ ਦੀ ਟੀਮ ਵਲੋਂ ਵਿਸ਼ੇਸ਼ ਚੈਕਿੰਗ ਅਗਲੀ ਖ਼ਬਰ ਮਿੰਨੀ ਬੱਸ ਆਪ੍ਰੇਟਰ ਯੂਨੀਅਨ ਨੇ ਈ ਰਿਕਸ਼ਾ ਤੇ ਆਟੋ ਚਾਲਕਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।