28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

25 ਦੀ ਸੰਗਰੂਰ ਰੈਲੀ ਨੂੰ ਲੈ ਕੇ ਪਿੰਡਾਂ 'ਚ ਕੀਤੀਆਂ ਮੀਟਿੰਗਾਂ

ਅਜੀਤ ਡੈਸਕ 19-07-2025
ਨੱਥੂਵਾਲਾ ਗਰਬੀ, 18 ਜੁਲਾਈ (ਨਵਦੀਪ ਸਿੰਘ)-ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਵਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਰੈਲੀ ਤੇ ਮੁਜ਼ਾਹਰੇ ਦੇ ਸੰਬੰਧ 'ਚ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ ਦੀ ਅਗਵਾਈ ਹੇਠ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਬਲਾਕ ਤੇ ਜ਼ਿਲ੍ਹਾ ਪੈ੍ਰੱਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਦੱਸਿਆ ਕਿ ਅੱਜ ਪਿੰਡ ਛੋਟਾ ਘਰ, ਨੱਥੂਵਾਲਾ ਗਰਬੀ ਤੇ ਲੰਗੇਆਣਾ ਪੁਰਾਣਾ ਵਿਖੇ ਸੰਗਰੂਰ ਵਿਖੇ ਕਿਸਾਨ ਮਜ਼ਦੂਰ ਨੌਜਵਾਨ, ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਗਈਆਂ ਹਨ | ਇਹ ਮੀਟਿੰਗਾਂ ਜੋ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਲਈ ਪੁਲਿਸ ਜਬਰੀ ਦੇ ਸਹਿਯੋਗ ਨਾਲ ਸੰਘਰਸ਼ ਲੜਨ ਵਾਲੀਆਂ ਧਿਰਾਂ ਉੱਪਰ ਅੱਤਿਆਚਾਰ ਕੀਤਾ ਜਾ ਰਿਹਾ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈ | ਜਿਸ ਦੇ ਵਿਰੋਧ 'ਚ ਸਾਰੀਆਂ ਧਿਰਾਂ ਵਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਸਫਲ ਬਣਾਉਣ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ-ਪਿੰਡ ਜਾ ਕੇ ਮੀਟਿੰਗਾਂ ਜ਼ਰੀਏ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਦੌਰਾਨ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ, ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ, ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇ ਖ਼ੁਰਦ, ਸਕੱਤਰ ਬਲਜੀਤ ਸਿੰਘ, ਸਾਧੂ ਸਿੰਘ ਲੰਡੇ, ਨਿਰਮਲ ਸਿੰਘ, ਕਰਨੈਲ ਸਿੰਘ ਨੱਥੂਵਾਲਾ, ਸਰਬਜੀਤ ਸਿੰਘ, ਰਾਜਿੰਦਰ ਸਿੰਘ ਲੰਗੇਆਣਾ ਪੁਰਾਣਾ, ਕਰਮਜੀਤ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਛੋਟਾ ਘਰ, ਰਮਨਦੀਪ ਕੌਰ, ਪਰਦੀਪ ਕੌਰ, ਸੁਖਚੈਨ ਕੌਰ, ਜਸਵੀਰ ਕੌਰ, ਵੀਰਪਾਲ ਕੌਰ ਛੋਟਾ ਘਰ, ਜਸਪਾਲ ਕੌਰ, ਬਲਜੀਤ ਕੌਰ, ਨੱਥੂਵਾਲਾ ਗਰਬੀ ਤੇ ਹੋਰ ਕਿਸਾਨ ਹਾਜ਼ਰ ਹੋਏ |
ਪਿਛਲੀ ਖ਼ਬਰ ਜੈ ਮਾਂ ਛਿੰਨਮਸਤਿਕਾ ਜਾਗਰਣ ਸੰਮਤੀ ਨੇ ਡਾ. ਰਾਕੇਸ਼ ਅਰੋੜਾ ਨੂੰ ਜਾਗਰਣ ਦਾ ਸੱਦਾ ਪੱਤਰ ਭੇਟ ਅਗਲੀ ਖ਼ਬਰ ਯੂ. ਕੇ. ਇੰਟਰਨੈਸ਼ਨਲ ਸਕੂਲ ਧਰਮਕੋਟ ਨੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਲਈ ਇਕ ਕਵਿਤਾ ਪਾਠ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।