ਸਮਾਲਸਰ, 18 ਜੁਲਾਈ (ਗੁਰਜੰਟ ਕਲਸੀ ਲੰਡੇ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਭਰੋਸੇਯੋਗ ਅੰਤਰਜੀਤ ਸਿੰਘ ਟਿੰਕੂ ਮੱਲਕੇ ਨੂੰ ਟਰੱਕ ਯੂਨੀਅਨ ਬਾਘਾ ਪੁਰਾਣਾ ਦੇ ਪ੍ਰਧਾਨ ਨਿਯੁਕਤ ਕਰਨ 'ਤੇ ਬਲਾਕ ਪ੍ਰਧਾਨ ਰਣਦੀਪ ਸਿੰਘ ਸੰਧੂ ਤੇ ਸ਼ਨੀ ਗੋਇਲ ਸਮਾਲਸਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਲੋਂ ਪ੍ਰਧਾਨ ਅੰਤਰਜੀਤ ਸਿੰਘ ਟਿੰਕੂ ਮੱਲਕੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੰਤਰਜੀਤ ਸਿੰਘ ਟਿੰਕੂ ਮੱਲ ਕੇ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਆਗੂ ਹੈ | ਉਨ੍ਹਾਂ ਅੰਤਰਜੀਤ ਸਿੰਘ ਟਿੰਕੂ ਮੱਲਕੇ ਨੂੰ ਟਰੱਕ ਯੂਨੀਅਨ ਬਾਘਾ ਪੁਰਾਣਾ ਦਾ ਪ੍ਰਧਾਨ ਬਣਾਏ ਜਾਣ 'ਤੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਟਿੰਕੂ ਨੂੰ ਅਹਿਮ ਜ਼ਿੰਮੇਵਾਰੀ ਦਿੰਦਿਆਂ ਉਨ੍ਹਾਂ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਨਿਰਸਵਾਰਥ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਮੋੜਿਆ ਹੈ |