29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੈਕਰੋ ਗਲੋਬਲ ਦੇ ਵਿਦਿਆਰਥੀ ਦਾ ਆਈਲਟਸ ਦਾ ਨਤੀਜਾ ਰਿਹਾ ਸ਼ਾਨਦਾਰ-ਗੁਰਮਿਲਾਪ ਸਿੰਘ ਡੱਲਾ

ਅਜੀਤ ਡੈਸਕ 19-07-2025
ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ. ਟੀ. ਈ. ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਜਿਥੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ, ਉਥੇ ਹੀ ਆਪਣੀਆਂ ਆਈਲਟਸ ਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਰਹੀ ਹੈ | ਮੈਕਰੋ ਗਲੋਬਲ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਈਲਟਸ ਦੇ ਆਏ ਨਤੀਜਿਆਂ 'ਚੋਂ ਹਰਸਿਮਰਨ ਕੌਰ ਗਿੱਲ ਪਿੰਡ ਡਾਲਾ ਨੇ ਲਿਸਨਿੰਗ 'ਚੋਂ 9.0, ਰੀਡਿੰਗ 'ਚੋਂ 8.0, ਸਪੀਕਿੰਗ 'ਚੋਂ 7.0 ਤੇ ਓਵਰਆਲ 7.5 ਬੈਂਡ, ਜੈਸਮੀਨ ਕੌਰ ਪਿੰਡ ਖੋਸਾ ਰਣਧੀਰ ਨੇ ਲਿਸਨਿੰਗ 'ਚੋਂ 7.5, ਸਪੀਕਿੰਗ 'ਚੋਂ 7.0 ਅਤੇ ਓਵਰਆਲ 7.0 ਬੈਂਡ, ਗੁਰਸਿਮਰਨ ਸਿੰਘ ਪਿੰਡ ਧੂੜਕੋਟ ਟਾਹਲੀ ਵਾਲਾ (ਮੋਗਾ) ਨੇ ਲਿਸਨਿੰਗ 'ਚੋਂ 8.0, ਰੀਡਿੰਗ 'ਚੋਂ 7.5 ਅਤੇ ਓਵਰਆਲ 7.0 ਬੈਂਡ, ਹਰਜੀਤ ਸਿੰਘ ਗਿੱਲ ਮੋਗਾ ਨੇ ਲਿਸਨਿੰਗ 'ਚੋਂ 8.0 ਅਤੇ ਓਵਰਆਲ 7.0 ਬੈਂਡ, ਦਿਵਜੋਤ ਸਿੰਘ ਮੋਗਾ ਨੇ ਲਿਸਨਿੰਗ 'ਚੋ 7.5 ਅਤੇ ਓਵਰਆਲ 6.5 ਬੈਂਡ, ਗੁਰਵੀਰ ਕੌਰ ਪਿੰਡ ਕੋਟ ਕਰੋੜ ਕਲਾਂ (ਫ਼ਿਰੋਜਪੁਰ) ਨੇ ਲਿਸਨਿੰਗ 'ਚੋਂ 7.5 ਅਤੇ ਓਵਰ ਆਲ 6.5 ਬੈਂਡ ਹਾਸਿਲ ਕਰਕੇ ਗਲੋਬਲ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਵਲੋਂ ਆਈਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਤੇ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ | ਸੰਸਥਾ ਦੁਆਰਾ ਹਰੇਕ ਸਨਿੱਚਰਵਾਰ ਵਿਦਿਆਰਥੀਆਂ ਦਾ ਮੌਕ ਟੈੱਸਟ ਵੀ ਲਿਆ ਜਾਂਦਾ ਹੈ, ਜਿਸ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਯੋਗਤਾ ਮਾਪੀ ਜਾਂਦੀ ਹੈ ਤਾਂ ਜੋ ਕਮਜ਼ੋਰ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਦੇ ਕੇ ਉਨ੍ਹਾਂ ਦੇ ਚੰਗੇ ਬੈਂਡ ਹਾਸਿਲ ਕਰਨ 'ਚ ਮਦਦ ਹੋ ਸਕੇ ਤੇ ਉਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ | ਜ਼ਿਕਰਯੋਗ ਹੈ ਕਿ ਮੈਕਰੋ ਗਲੋਬਲ ਤੋਂ ਕਲਾਸਾਂ ਲੈ ਕੇ ਬੈਂਡ ਲੈਣ ਵਾਲੇ ਵਿਦਿਆਰਥੀ ਤੋਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ | ਆਈਟਾ ਲਾਇਸੰਸ ਤੋਂ ਬਾਅਦ ਮੈਕਰੋ ਗਲੋਬਲ ਏਅਰਲਾਈਨਜ਼ ਦੀਆਂ ਟਿਕਟਾਂ ਡਾਇਰੈਕਟ ਕਰ ਸਕਦਾ ਹੈ, ਜੋ ਕਿ ਬਹੁਤ ਹੀ ਸਸਤੇ ਰੇਟ 'ਚ ਹਵਾਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ |
ਪਿਛਲੀ ਖ਼ਬਰ ਸਿਵਲ ਸਰਜਨ ਨੇ ਪੁਲਿਸ ਸਟੇਸ਼ਨ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਸੰਵਿਧਾਨ ਬਚਾਓ ਰੈਲੀ 'ਚ ਹਲਕਾ ਬਾਘਾ ਪੁਰਾਣਾ ਤੋਂ ਵੱਡੇ ਪੱਧਰ 'ਤੇ ਕੀਤੀ ਜਾਵੇਗੀ ਸ਼ਮੂਲੀਅਤ-ਚੇਅਰਮੈਨ ਕਾਲੇਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।