30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ੍ਰੀ ਹੇਮਕੁੰਟ ਸਾਹਿਬ ਸਕੂਲ ਫ਼ਤਿਹਗੜ੍ਹ ਪੰਜਤੂਰ ਦੇ ਐਨ.ਸੀ.ਸੀ. ਕੈਂਡਿਟਸ ਨੇ ਸ਼ੂਟਿੰਗ ਕੈਂਪ ਦੀ ਲਈ ਸਿਖਲਾਈ <br/>

ਅਜੀਤ ਡੈਸਕ 18-07-2025
ਫ਼ਤਿਹਗੜ੍ਹ ਪੰਜਤੂਰ, 17 ਜੁਲਾਈ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਹਰਮਨ ਪਿਆਰੀ ਸਿੱਖਿਆ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ ਦੇ ਐਨ.ਸੀ.ਸੀ. ਕੈਂਡਿਟਸ ਨੇ ਪੰਜ ਪੰਜਾਬ ਗਰਲਜ਼ ਬਟਾਲੀਅਨ ਮੋਗਾ ਵਲੋਂ ਕਰਵਾਈ ਇਕ ਦਿਨ ਦੇ ਸ਼ੂਟਿੰਗ ਕੈਂਪ ਵਿਚ ਹਿੱਸਾ ਲਿਆ | ਇਹ ਸ਼ੂਟਿੰਗ ਕੈਂਪ ਡੀ. ਐਮ. ਕਾਲਜ ਮੋਗਾ ਦੇ ਫਾਇਰਿੰਗ ਰੇਂਜ ਵਿਚ ਕਰਵਾਇਆ ਗਿਆ ਸੀ | ਇਸ ਕੈਂਪ ਵਿਚ ਕੈਂਡਿਟਸ ਨੂੰ ਫਾਇਰਿੰਗ ਸ਼ੂਟਿੰਗ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਸਨੈਪ ਫਾਇਰਿੰਗ, ਐਪਲੀਕੇਸ਼ਨ ਫਾਇਰਿੰਗ ਅਤੇ ਗਰੁੱਪ ਫਾਇਰਿੰਗ ਬਾਰੇ ਸਿਖਾਇਆ ਗਿਆ | ਇਸ ਟਰੇਨਿੰਗ ਕੈਂਪ ਵਿਚ ਟਰੇਨਿੰਗ ਅਫ਼ਸਰ ਸੂਬੇਦਾਰ ਸਤੀਸ਼, ਟਰੇਨਿੰਗ ਐਨ.ਸੀ.ਓ. ਹਵਾਲਦਾਰ ਡੀ.ਆਰ. ਪਾਟਿਲ ਅਤੇ ਐਨ.ਸੀ.ਸੀ. ਦੇ ਸਮੂਹ ਸਟਾਫ਼ ਨੇ ਹਾਜ਼ਰ ਰਹਿ ਕੇ ਐਨ.ਸੀ.ਸੀ. ਕੈਂਡਿਟਸ ਨੂੰ ਫਾਇਰਿੰਗ ਟਰੇਨਿੰਗ ਬਾਰੇ ਸਿਖਲਾਈ ਦਿੱਤੀ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਅਮਰਦੀਪ ਸਿੰਘ ਨੇ ਪੰਜ ਪੰਜਾਬ ਬਟਾਲੀਅਨ ਐਨ.ਸੀ.ਸੀ. ਮੋਗਾ ਦਾ ਧੰਨਵਾਦ ਕੀਤਾ | ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਸੀ.ਸੀ. ਭਾਰਤੀ ਫ਼ੌਜ ਦਾ ਹਿੱਸਾ ਬਣਨ ਲਈ ਇਕ ਸਰਲ ਰਸਤਾ ਹੈ | ਇਸ ਤੋਂ ਇਲਾਵਾ ਐਨ.ਸੀ.ਸੀ. ਸਾਨੂੰ ਜੀਵਨ ਵਿਚ ਅਨੁਸ਼ਾਸਿਤ ਰਹਿਣ, ਆਤਮ ਨਿਰਭਰ ਹੋਣ ਅਤੇ ਮੁਸ਼ਕਲ ਹਾਲਾਤਾਂ ਵਿਚ ਵੀ ਅੱਗੇ ਵਧਣ ਲਈ ਭਰਪੂਰ ਸਿਖਲਾਈ ਦਿੰਦੀ ਹੈ | ਉਨ੍ਹਾਂ ਦੁਆਰਾ ਸਾਰੀਆਂ ਗਰਲਜ਼ ਕੈਂਡਿਟਸ ਲਈ ਇਕ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ | ਇਸ ਸਮੇਂ ਐਨ.ਸੀ.ਸੀ. ਕੇਅਰ ਟੇਕਰ ਕੋਮਲਪ੍ਰੀਤ ਕੌਰ ਅਤੇ ਗਗਨਦੀਪ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਦਾ ਹੋਇਆ 257ਵਾਂ ਰਾਸ਼ਨ ਵੰਡ ਸਮਾਗਮ <br/> ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਿਲ ਕੀਤੇ 58 ਸਕੋਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।