ਕਿਸ਼ਨਪੁਰਾ ਕਲਾਂ, 17 ਜੁਲਾਈ (ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਰਦਾਰ ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਕਿਸ਼ਨਪੁਰਾ ਕਲਾ ਵਿਖੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਧਾਰਮਿਕ ਰੁਚੀ ਰੱਖਣ ਵਾਲੇ ਬੱਚਿਆਂ ਲਈ ਖ਼ਾਲਸਾਈ ਖੇਡਾਂ 'ਚੋ ਗਤਕਾ ਦੀ ਸਿਖਲਾਈ ਸ਼ੁਰੂ ਕਰਵਾਈ ਗਈ ਹੈ | ਪਿ੍ੰਸੀਪਲ ਸੁਰਿੰਦਰਪਾਲ ਕੌਰ ਅਤੇ ਕਮੇਟੀ ਪ੍ਰਧਾਨ ਡਾਕਟਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਲਈ ਗੁਰਬਾਣੀ ਕੰਠ ਮੁਕਾਬਲੇ ਅਤੇ ਹੋਰ ਧਾਰਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਸਨ ਪਰ ਸਮੇਂ ਦੇ ਹਾਣੀ ਬਣਾਉਣ ਲਈ ਗਤਕਾ ਸਿਖਲਾਈ ਬਹੁਤ ਜ਼ਰੂਰੀ ਸੀ ਅਤੇ ਗਤਕੇ ਦੀ ਸਿਖਲਾਈ ਲਈ ਪੂਰੀ ਸ਼ਸਤਰਾਂ ਦੀ ਗਤਕਾ ਕਿੱਟ ਲਿਆਂਦੀ ਗਈ ਹੈ, ਗੁਰਬਾਣੀ ਅਧਿਆਪਕ ਦਿਲਪ੍ਰੀਤ ਸਿੰਘ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਖਾਲਸੇ ਦੀ ਜਿੰਦ ਜਾਨ ਗਤਕੇ ਦੇ ਦਾਅ ਪੇਚ ਸਿਖਾਏ ਜਾਣਗੇ ਜਿਸ ਨਾਲ ਵਿਦਿਆਰਥੀਆਂ ਦਾ ਮਨੋਬਲ ਵਧੇਗਾ | ਇਸ ਮੌਕੇ ਮੈਡਮ ਜਸਪ੍ਰੀਤ ਕੌਰ, ਮੈਡਮ ਅੰਜੂ, ਕਿਰਨਦੀਪ ਕੌਰ, ਮੈਡਮ ਰੀਬੀਕਾ, ਰਮਨਦੀਪ ਕੌਰ ਕਮਲਜੀਤ ਕੌਰ, ਨਵਦੀਪ ਕੌਰ, ਲਖਵੀਰ ਕੌਰ ਆਦਿ ਹਾਜ਼ਰ ਸਨ |