30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਗਵੰਤ ਮਾਨ ਸਰਕਾਰ ਵਲੋਂ 10 ਲੱਖ ਦੀ ਬੀਮਾ ਯੋਜਨਾ ਤੇ ਪਿੰਡਾਂ ਅੰਦਰ 48 ਖੇਡ ਗਰਾਊਾਡ ਬਣਾਉਣ ਇਤਿਹਾਸਕ ਫ਼ੈਸਲਾ-'ਆਪ' ਆਗੂ

ਅਜੀਤ ਡੈਸਕ 18-07-2025
ਬਾਘਾ ਪੁਰਾਣਾ, 17 ਜੁਲਾਈ (ਟਿੰਕੂ ਕਾਠਪਾਲ)-ਜਦੋਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿਚ ਬਣੀ ਹੈ, ਉਦੋਂ ਤੋਂ ਹੀ ਪੰਜਾਬ ਤੇ ਪੰਜਾਬੀਆਂ ਦੇ ਹੱਕ ਵਿਚ ਫ਼ੈਸਲੇ ਕਰ ਰਹੀ ਹੈ, ਜਿਥੇ ਪਹਿਲਾਂ ਹਰ ਵਰਗ ਦਾ ਖਿਆਲ ਰੱਖ ਕੇ ਫ਼ੈਸਲੇ ਲਏ ਜਾਂਦੇ ਹਨ, ਜਿਸ ਤਹਿਤ ਸੂਬੇ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰ ਵਰਗ ਲਈ 10 ਲੱਖ ਰੁਪਏ ਦੀ ਬੀਮਾ ਯੋਜਨਾ ਦੇ ਇਲਾਵਾ ਪਿੰਡਾਂ ਅੰਦਰ 48 ਖੇਡ ਗਰਾਊਾਡ ਬਣਾਉਣ ਦਾ ਜੋ ਫ਼ੈਸਲਾ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਪ੍ਰਧਾਨ ਸੋਨੀਆ ਗੁਪਤਾ, ਰਣਜੀਤ ਸਿੰਘ ਟੀਟੂ ਬਰਾੜ ਉਪ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ ਨੇ ਕਰਦਿਆਂ ਕਿਹਾ ਕਿ ਖੇਡ ਸਟੇਡੀਅਮਾਂ ਦੇ ਪਿੰਡਾਂ ਅੰਦਰ ਨਿਰਮਾਣ ਕਾਰਜ ਦੇ ਨਾਲ ਨੌਜਵਾਨ ਖੇਡਾਂ ਵੱਲ ਪੇ੍ਰਰਿਤ ਹੋਣਗੇ, ਉਥੇ ਹੀ ਨੌਜਵਾਨ ਤਬਕੇ ਦਾ ਸਮਾਜ ਵਿਰੋਧੀ ਗਤੀਵਿਧੀਆਂ ਵੱਲ ਧਿਆਨ ਨਹੀਂ ਜਾਵੇਗਾ ਅਤੇ ਨੌਜਵਾਨ ਆਪਣਾ ਵੱਧ ਤੋਂ ਵੱਧ ਸਮਾਂ ਖੇਡ ਸਟੇਡੀਅਮਾਂ ਅੰਦਰ ਬਤੀਤ ਕਰਨਗੇ | ਉਨ੍ਹਾਂ ਆਖਿਆ ਕਿ ਜੇਕਰ 10 ਲੱਖ ਰੁਪਏ ਦੇ ਬੀਮਾ ਯੋਜਨਾ ਦੀ ਗੱਲ ਕੀਤੀ ਜਾਵੇ ਤਾਂ ਇਹ 10 ਲੱਖ ਰੁਪਏ ਦੇ ਇਲਾਜ ਵਾਲਾ ਫ਼ੈਸਲਾ ਵੀ ਹਰੇਕ ਵਰਗ ਵਾਸਤੇ ਬਰਾਬਰ ਹੈ | ਪ੍ਰਧਾਨ ਗੁਪਤਾ ਨੇ ਦੱਸਿਆ ਕਿ ਇਹ ਯੋਜਨਾ ਆਉਣ ਵਾਲੇ ਤਿੰਨ ਮਹੀਨਿਆਂ 'ਚ ਲਾਗੂ ਹੋ ਜਾਵੇਗੀ | ਇਸ ਦੌਰਾਨ ਪੰਜਾਬ ਦੇ ਹਰ ਵਾਸੀ ਦਾ ਮੁੱਖ ਮੰਤਰੀ ਸਿਹਤ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਨਾਲ 100 ਫ਼ੀਸਦੀ ਇਲਾਜ ਮੁਫ਼ਤ ਹੋਵੇਗਾ ਤੇ ਇਹ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਿਹਤ ਸਹੂਲਤ ਹੋਵੇਗੀ, ਜੋ ਪੰਜਾਬ ਵਾਸੀਆਂ ਨੂੰ ਮਾਨ ਸਰਕਾਰ ਵਲੋਂ ਦਿੱਤੀ ਜਾ ਰਹੀ ਹੈ |
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਮੋਗਾ ਨੂੰ ਅਧਿਆਪਕ ਮੰਗਾਂ ਮਸਲਿਆਂ ਦੇ ਸੰਬੰਧ 'ਚ ਮਿਲਿਆ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਰੱਦ ਕਰਨ ਲਈ 'ਆਪ' ਸਰਕਾਰ ਜ਼ਿੰਮੇਵਾਰ-ਰਾਜਵਿੰਦਰ ਸਿੰਘ ਧਰਮਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।