30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅਧਿਆਪਕ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਮੋਗਾ ਨੂੰ ਅਧਿਆਪਕ ਮੰਗਾਂ ਮਸਲਿਆਂ ਦੇ ਸੰਬੰਧ 'ਚ ਮਿਲਿਆ

ਅਜੀਤ ਡੈਸਕ 18-07-2025
ਮੋਗਾ, 17 ਜੁਲਾਈ (ਸੁਰਿੰਦਰਪਾਲ ਸਿੰਘ)-ਅਧਿਆਪਕ ਜਥੇਬੰਦੀਆਂ ਮੋਗਾ ਦਾ ਵਫ਼ਦ ਪ੍ਰਗਟਜੀਤ ਕਿਸ਼ਨਪੁਰਾ, ਦਿਗਵਿਜੇਪਾਲ ਸ਼ਰਮਾ, ਜੱਜਪਾਲ ਸਿੰਘ ਬਾਜੇਕੇ, ਗੁਰਪ੍ਰੀਤ ਅਮੀਵਾਲ, ਸੁਖਪਾਲਜੀਤ ਸਿੰਘ, ਜਸਵੀਰ ਸਿੱਧੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੂੰ ਮਿਲਿਆ ਤੇ ਮੰਗ ਕੀਤੀ ਆਉਣ ਵਾਲੇ ਦਿਨਾਂ ਵਿਚ ਸਟਬਲ ਬਰਨਿੰਗ ਵਿਚ ਅਧਿਆਪਕਾਂ ਦੀ ਡਿਊਟੀ ਨਾ ਲਗਾਈ ਜਾਵੇ, ਅਧਿਆਪਕਾਂ ਤੇ ਮੁਲਾਜ਼ਮਾਂ 'ਤੇ ਪਹਿਲਾਂ ਸਟਬਲ ਬਰਨਿੰਗ ਤਹਿਤ ਚੱਲ ਰਹੇ ਕੋਰਟ ਕੇਸ ਤੁਰੰਤ ਵਾਪਸ ਲਏ ਜਾਣ ਜਿਸ 'ਤੇ ਡਿਪਟੀ ਕਮਿਸ਼ਨਰ ਮੋਗਾ ਨੇ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਟਬਲ ਬਰਨਿੰਗ ਵਿਚ ਅਧਿਆਪਕਾਂ ਦੀ ਡਿਊਟੀ ਨਹੀਂ ਲਗਾਈ ਜਾਵੇਗੀ, ਕੋਰਟ ਕੇਸ ਵਾਪਸ ਲੈਣ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇਗਾ | ਇਸ ਸਮੇਂ ਪ੍ਰਦੀਪ ਰਕੜਾ, ਗੁਰਮੇਲ ਰੇੜਵਾਂ, ਜਗਦੀਪ ਸਿੰਘ, ਜੱਜਦੀਪ ਸਿੰਘ, ਪਵਨ ਕੁਮਾਰ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਮੋਗਾ ਜ਼ਿਲ੍ਹੇ 'ਚ ਕਾਲਾ ਦਿਵਸ ਮਨਾਇਆ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਵਲੋਂ 10 ਲੱਖ ਦੀ ਬੀਮਾ ਯੋਜਨਾ ਤੇ ਪਿੰਡਾਂ ਅੰਦਰ 48 ਖੇਡ ਗਰਾਊਾਡ ਬਣਾਉਣ ਇਤਿਹਾਸਕ ਫ਼ੈਸਲਾ-'ਆਪ' ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।