ਬਾਘਾ ਪੁਰਾਣਾ, 17 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਵਿਖੇ ਬਾਬਾ ਸੁਹੇਲ ਸਿੰਘ ਦਰਵੇਸ਼ ਤੇ ਬਾਬਾ ਬਸੰਤ ਲਾਲ ਦਰਵੇਸ਼ ਦੀ ਜਗ੍ਹਾ 'ਤੇ ਸ਼ਰਧਾ ਨਾਲ ਕੱਕੜੇ ਦਾ ਜੋੜ ਮੇਲਾ ਮਨਾਇਆ | ਇਸ ਸੰਬੰਧੀ ਬਾਬਾ ਸੁਹੇਲ ਸਿੰਘ ਦਰਵੇਸ਼ ਦੀ ਜਗ੍ਹਾ ਦੇ ਪ੍ਰਬੰਧਕ ਬਾਬਾ ਸੇਵਕ ਸਿੰਘ ਤੇ ਬਾਬਾ ਬਸੰਤ ਲਾਲ ਦਰਵੇਸ਼ ਜਗ੍ਹਾ ਦੀ ਜਗ੍ਹਾ ਦੇ ਪ੍ਰਬੰਧਕ ਬਾਬਾ ਗੁਰਚਰਨ ਸਿੰਘ ਦਰਵੇਸ਼ ਨੇ ਦੱਸਿਆ ਕਿ ਚੜ੍ਹਦੇ ਸਾਉਣ ਦੇ ਮਹੀਨੇ ਕੱਕੜੇ ਦਾ ਮੇਲਾ ਦੇਸ਼ਾਂ-ਵਿਦੇਸ਼ਾਂ 'ਚ ਵੱਸਦੀਆਂ ਸੰਗਤਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ | ਜੋੜ ਮੇਲੇ 'ਚ ਸੰਤ ਮਹਿੰਦਰ ਦਾਸ ਮੱਲੇਆਣਾ, ਬਾਬਾ ਹਰਨੇਕ ਸਿੰਘ ਪੋਨੇ ਵਾਲੇ, ਬਾਬਾ ਸੁਖਦੇਵ ਸਿੰਘ ਦੀਨ ਗੜ੍ਹ ਵਾਲੇ, ਸੁਆਮੀ ਬ੍ਰਹਮ ਮੁਨੀ ਜਲਾਲ ਵਾਲੇ, ਸੁਆਮੀ ਗੰਗਾ ਰਾਮ ਜਲਾਲ ਵਾਲੇ, ਸੁਆਮੀ ਅਨੰਤਾ ਅਨੰਦ ਮੋਹਣ ਪੁਰੇ ਵਾਲੇ, ਸੰਤ ਸਾਧੂ ਰਾਮ ਖਾਈ ਵਾਲੇ, ਸੰਤ ਰਿਸ਼ੀ ਰਾਮ ਜੈਤੋ, ਸੰਤ ਲਾਲ ਦਾਸ ਲੰਗੇਆਣਾ, ਸੰਤ ਮੋਹਣ ਦਾਸ ਬਰਗਾੜੀ, ਬਾਬਾ ਭਜਨ ਦਾਸ ਧੂੜਕੋਟ ਵਾਲੇ, ਸੁਆਮੀ ਪਰਮਾਨੰਦ ਬਠਿੰਡਾ ਤੋਂ ਇਲਾਵਾ ਹੋਰ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀ, ਸੰਤ ਮਹਾਂਪੁਰਸ਼, ਧਾਰਮਿਕ ਆਗੂ, ਢਾਡੀ ਜਥੇ, ਕਵੀਸ਼ਰ ਤੇ ਪ੍ਰਸਿੱਧ ਕਥਾ ਵਾਚਕਾਂ ਨੇ ਵੱਡੀ ਗਿਣਤੀ 'ਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ | ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ, ਸਰਪੰਚ ਨਿਰਮਲ ਸਿੰਘ, ਸਰਪੰਚ ਅਜੈਬ ਸਿੰਘ, ਮੈਨੇਜਰ ਜਗਜੀਤ ਸਿੰਘ, ਸੈਕਟਰੀ ਰਾਜ ਬਹਾਦਰ ਸਿੰਘ, ਸਰਪੰਚ ਰਾਮ ਸਿੰਘ, ਸਰਪੰਚ ਤਾਰਾ ਸਿੰਘ, ਪ੍ਰਧਾਨ ਹਰਫੂਲ ਸਿੰਘ, ਸੰਮਤੀ ਮੈਂਬਰ ਬਲਕਰਨ ਸਿੰਘ, ਸੰਮਤੀ ਮੈਂਬਰ ਗੁਰਦੀਪ ਸਿੰਘ, ਸੁਰਿੰਦਰ ਕੁਮਾਰ ਪੁਰੀ, ਕਿਸਾਨ ਆਗੂ ਰਵਿੰਦਰ ਸਿੰਘ ਭੋਲਾ, ਪ੍ਰਧਾਨ ਪਰਮਵੀਰ ਸਿੰਘ, ਸੀਨੀਅਰ ਮੀਤ ਚਰਨਜੀਤ ਸਿੰਘ ਚਰਨਾ, ਸਾਬਕਾ ਸੁਸਾਇਟੀ ਪ੍ਰਧਾਨ ਸ਼ਿੰਗਾਰਾ ਸਿੰਘ, ਮਹਿੰਦਰ ਸਿੰਘ ਪੰਚ, ਪ੍ਰਧਾਨ ਇੰਦਰਜੀਤ ਸਿੰਘ, ਪ੍ਰਧਾਨ ਸੁਰਜੀਤ ਸਿੰਘ, ਮੱਖਜੀਤ ਪਟਵਾਰੀ, ਪ੍ਰਧਾਨ ਨਿਰਮਲ ਸਿੰਘ, ਪ੍ਰਧਾਨ ਰਜਿੰਦਰ ਸਿੰਘ ਰਾਜਾ, ਗੁਰਚਰਨ ਸਿੰਘ ਚਰਨਾ ਪੰਚ, ਜਗਜੀਤ ਸਿੰਘ ਜੱਗਾ, ਚਰਨਜੀਤ ਸਿੰਘ ਸੁਸਾਇਟੀ ਮੀਤ ਪ੍ਰਧਾਨ, ਜਗਦੇਵ ਸਿੰਘ, ਮੁਖਤਿਆਰ ਸਿੰਘ, ਵਿਪਨ ਨਰੂਲਾ, ਤਰਸੇਮ ਸਿੰਘ ਗੋਭੀ, ਇਕਬਾਲ ਸਿੰਘ, ਧਰਮਿੰਦਰ ਸਿੰਘ, ਪ੍ਰਧਾਨ ਰਣਜੀਤ ਸਿੰਘ ਜੀਤਾ, ਪ੍ਰਧਾਨ ਬੂਟਾ ਸਿੰਘ, ਗੁਰਜੰਟ ਸਿੰਘ ਆੜ੍ਹਤੀਆ, ਜਗਜੀਤ ਸਿੰਘ ਆੜ੍ਹਤੀਆ, ਰਮਨਦੀਪ ਸਿੰਘ ਰਮਨਾ, ਖਹਿਰਾ ਸਿੰਘ, ਇੰਦਰਜੀਤ ਸਿੰਘ ਕਿਸਾਨ, ਪ੍ਰਧਾਨ ਸਤਨਾਮ ਸਿੰਘ ਸੱਤਾ, ਜਗਦੇਵ ਸਿੰਘ ਜੱਗੂ, ਰੂਪ ਸਿੰਘ, ਗਮਦੂਰ ਸਿੰਘ, ਨੀਲੂ ਪੁਰੀ, ਸ਼ਿੰਦੂ ਆਗੂ ਤੋਂ ਇਲਾਵਾ ਵੱਖ-ਵੱਖ ਪੰਚਾਇਤਾਂ ਦੇ ਪੰਚ ਸਰਪੰਚ ਤੇ ਪਿੰਡ ਵਾਸੀ ਹਾਜ਼ਰ ਸਨ |