ਮੋਗਾ, 17 ਜੁਲਾਈ (ਸੁਰਿੰਦਰਪਾਲ ਸਿੰਘ)-ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ 'ਚ 1 ਸਰਪੰਚ ਅਤੇ 46 ਪੰਚਾਂ ਦੀਆਂ ਖ਼ਾਲੀ ਸੀਟਾਂ ਭਰਨ ਲਈ ਚੋਣਾਂ ਨਾਲ ਸੰਬੰਧਿਤ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾ ਰਹੇ ਹਨ | ਅੱਜ ਅਖੀਰਲੇ ਦਿਨ ਭਾਵ 17 ਜੁਲਾਈ ਨੂੰ ਸਰਪੰਚ ਲਈ 4 ਅਤੇ ਪੰਚ ਲਈ 42 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ | ਇਸ ਨਾਲ ਸਰਪੰਚਾਂ ਲਈ ਕੁੱਲ 6 ਤੇ ਪੰਚਾਂ ਲਈ ਕੁੱਲ 69 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ | ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਕਮ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਮੋਗਾ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਹੁਣ ਤੱਕ ਮੋਗਾ 1 ਬਲਾਕ 'ਚ ਪੰਚਾਂ ਲਈ 26 ਉਮੀਦਵਾਰਾਂ, ਮੋਗਾ-2 ਬਲਾਕ 'ਚ ਪੰਚਾਂ ਲਈ 7 ਉਮੀਦਵਾਰਾਂ ਅਤੇ ਬਾਘਾ ਪੁਰਾਣਾ ਬਲਾਕ ਵਿਚ 8 ਉਮੀਦਵਾਰਾਂ ਨੇ ਪੰਚਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਧਰਮਕੋਟ ਐਟ ਕੋਟ ਈਸੇ ਖਾਂ ਬਲਾਕ 'ਚ ਪੰਚ ਲਈ 28 ਅਤੇ ਸਰਪੰਚ ਲਈ 6 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਗਰਾਮ ਪੰਚਾਇਤੀ ਚੋਣਾਂ ਨੂੰ ਪਾਰਦਰਸ਼ੀ ਅਤੇ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ | ਪ੍ਰਾਪਤ ਹੋਈਆਂ ਕੁੱਲ ਨਾਮਜ਼ਦਗੀਆਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ ਅਤੇ 19 ਜੁਲਾਈ ਨੂੰ 3 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ | ਉਨ੍ਹਾਂ ਦੱਸਿਆ ਕਿ ਮੋਗਾ-1 ਬਲਾਕ 'ਚ ਤਾਰੇਵਾਲਾ ਨਵਾਂ ਦੇ ਵਾਰਡ 1 ਤੇ 5, ਬੁੱਧ ਸਿੰਘ ਵਾਲਾ ਦੇ ਵਾਰਡ 7, ਮੰਡੀਰਾਂ ਵਾਲਾ ਪੁਰਾਣਾ ਦੇ ਵਾਰਡ 4, ਮੰਡੀਰਾਂ ਵਾਲਾ ਨਵਾਂ ਦੇ ਵਾਰਡ ਨੰਬਰ 2, ਚੜਿੱਕ ਪੱਤੀ ਸਰਕਾਰ ਦੇ ਵਾਰਡ ਨੰਬਰ 7, ਬਹੋਨਾ ਦੇ ਵਾਰਡ ਨੰਬਰ 1, 2, 3, 4, 7, 9 ਵਿਚ, ਤਲਵੰਡੀ ਭੰਗੇਰੀਆ ਦੇ ਵਾਰਡ ਨੰਬਰ 2, 4 ਵਿਚ, ਚੂਹੜਚੱਕ ਦੇ ਵਾਰਡ ਨੰਬਰ 8 ਵਿਚ, ਮੱਲੀਆਂ ਵਾਲਾ ਦੇ ਵਾਰਡ ਨੰਬਰ 2 ਵਿਚ ਪੰਚਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਬਲਾਕ ਮੋਗਾ-2 ਦੇ ਚੋਟੀਆਂ ਖ਼ੁਰਦ ਦੇ ਵਾਰਡ ਨੰਬਰ 2, ਭੇਖਾ ਦੇ ਵਾਰਡ ਨੰਬਰ 1, ਵੱਡਾ ਘਰ ਦੇ ਵਾਰਡ ਨੰਬਰ 1, ਸਾਫੂਵਾਲਾ ਦੇ ਵਾਰਡ ਨੰਬਰ 3, ਸਿੰਘਾਂਵਾਲਾ ਦੇ ਵਾਰਡ ਨੰਬਰ 2, ਮੋਠਾਂਵਾਲੀ ਦੇ ਵਾਰਡ ਨੰਬਰ 5, ਗੱਜਣ ਵਾਲਾ ਦੇ ਵਾਰਡ ਨੰਬਰ 6 ਵਿਚ ਪੰਚੀ ਚੋਣਾਂ ਹੋਣਗੀਆਂ | ਬਲਾਕ ਬਾਘਾ ਪੁਰਾਣਾ ਦੇ ਆਲਮ ਵਾਲਾ ਦੇ ਵਾਰਡ ਨੰਬਰ 1, ਸ੍ਰੀ ਹਰਗੋਬਿੰਦਸਰ ਦੇ ਵਾਰਡ ਨੰਬਰ 4, ਰੋਡੇ ਸਰਜਾ ਦੇ ਵਾਰਡ ਨੰਬਰ 8, ਸਾਹੋਕੇ ਦੇ ਵਾਰਡ ਨੰਬਰ 5, ਗੁਲਾਬ ਸਿੰਘ ਵਾਲਾ ਦੇ ਵਾਰਡ ਨੰਬਰ 7 ਵਿਚ ਪੰਚੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਬਲਾਕ ਧਰਮਕੋਟ ਐਟ ਕੋਟ ਈਸੇ ਖਾਂ ਦੇ ਫਤਹਿਉਲਾ ਸ਼ਾਹਾਵਾਲਾ ਦੇ ਵਾਰਡ ਨੰਬਰ 1, ਮਲਕ ਕੰਗਾਂ ਦੇ ਵਾਰਡ ਨੰਬਰ 5, ਨਿਹਾਲਗੜ੍ਹ ਦੇ ਵਾਰਡ ਨੰਬਰ 4, 5, ਬਸਤੀ ਦੀਵਾਨ ਸਿੰਘ ਦੇ ਵਾਰਡ ਨੰਬਰ 1, ਕੜਿਆਲ ਦੇ ਵਾਰਡ ਨੰਬਰ 5, 6, ਕਿਸ਼ਨਪੁਰਾ ਕਲਾਂ ਦੇ ਵਾਰਡ ਨੰਬਰ 4, ਤਲਵੰਡੀ ਮੱਲ੍ਹੀਆਂ ਦੇ ਵਾਰਡ ਨੰਬਰ 1, ਪਰਲੀਵਾਲਾ ਦੇ ਵਾਰਡ ਨੰਬਰ 2, ਪ੍ਰੀਤਮ ਨਗਰ ਦੇ ਵਾਰਡ ਨੰਬਰ 5, ਛੰਬ ਦੇ ਵਾਰਡ ਨੰਬਰ 3, 4, ਮੇਲਕ ਅਕਾਲੀਆਂ ਦੇ ਵਾਰਡ ਨੰਬਰ 2, ਗੱਟੀ ਜੱਟਾਂ ਦੇ ਵਾਰਡ 4, ਇੰਦਰਗੜ੍ਹ ਦੇ ਵਾਰਡ ਨੰਬਰ 9 ਵਿਚ ਪੰਚੀ ਅਤੇ ਦਾਤਾ ਪਿੰਡ ਵਿਚ ਸਰਪੰਚੀ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ |