01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਡਾ. ਯੁਵਰਾਜ ਗਰਗ ਨੇ ਕਸਬਾ ਫ਼ਤਿਹਗੜ੍ਹ ਪੰਜਤੂਰ ਦਾ ਰੌਸ਼ਨ ਕਰਨ 'ਤੇ ਪਤਵੰਤੇ ਸੱਜਣਾਂ ਵਲੋਂ ਸਨਮਾਨ

ਅਜੀਤ ਡੈਸਕ 18-07-2025
ਫ਼ਤਿਹਗੜ੍ਹ ਪੰਜਤੂਰ, 17 ਜੁਲਾਈ (ਜਸਵਿੰਦਰ ਸਿੰਘ ਪੋਪਲੀ)-ਕਸਬੇ ਦੇ ਸਮਾਜ ਸੇਵੀ ਸਵ: ਲਾਲਾ ਰਾਮ ਪ੍ਰਤਾਪ ਦਾ ਪੋਤਰਾ, ਸ਼ਹਿਰੀ ਬਲਾਕ ਪ੍ਰਧਾਨ ਭੁਪੇਸ਼ ਕੁਮਾਰ ਗਰਗ ਦਾ ਭਤੀਜਾ ਅਤੇ ਵਪਾਰ ਮੰਡਲ ਦੇ ਪ੍ਰਧਾਨ ਦੇਵ ਨਰਾਇਣ ਗਰਗ ਅਤੇ ਅੰਨੂ ਬਾਲਾ ਦਾ ਸਪੁੱਤਰ ਡਾ. ਯੁਗਰਾਜ ਗਰਗ, ਜਿਨ੍ਹਾਂ ਵਲੋਂ ਐਮ. ਬੀ. ਬੀ. ਐਸ. ਦੀ ਪੜ੍ਹਾਈ ਕਰਨ ਉਪਰੰਤ ਡਾਕਟਰ ਬਣ ਕੇ ਆਪਣੇ ਮਾਤਾ ਪਿਤਾ, ਅਧਿਆਪਕਾਂ ਤੇ ਪਿੰਡ ਦਾ ਨਾਂਅ ਰੌਸ਼ਨ ਕਰਨ 'ਤੇ ਕਸਬਾ ਫ਼ਤਿਹਗੜ੍ਹ ਦੇ ਪਤਵੰਤੇ ਸੱਜਣਾਂ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ | ਸਨਮਾਨ ਸਮਾਰੋਹ ਵਿਚ ਸਮਾਜ ਸੇਵੀ ਲਾਲਾ ਗੋਬਿੰਦ ਨਰਾਇਣ, ਸ਼ਹਿਰੀ ਪ੍ਰਧਾਨ ਭੁਪੇਸ਼ ਕੁਮਾਰ ਗਰਗ, ਲਾਲਾ ਲਕਸ਼ਮੀ ਨਾਰਾਇਣ, ਵਿਧਾਨ ਸਭਾ ਕਮੇਟੀ ਮੈਂਬਰ ਚੰਦਰ ਸ਼ੇਖਰ ਬਾਂਸਲ, ਬਾਬਾ ਹਜ਼ੂਰ ਸਿੰਘ ਸਾਮਾ, ਚਰਨਪਾਲ ਬਿੰਟਾ ਸਚਦੇਵਾ ਤੇ ਹੋਰ ਪਤਵੰਤੇ ਸੱਜਣ ਵਲੋਂ ਪਹੁੰਚ ਕੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਡਾ. ਯੁਵਰਾਜ ਗਰਗ ਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਸਬੇ ਦੇ ਇਸ ਪਹਿਲੇ ਨੌਜਵਾਨ ਨੇ ਐਮ. ਬੀ. ਬੀ. ਐਸ. ਦੀ ਡਿਗਰੀ ਪ੍ਰਾਪਤ ਕਰਕੇ ਕਸਬਾ ਫ਼ਤਿਹਗੜ੍ਹ ਪੰਜਤੂਰ ਨਾਮ ਇਲਾਕੇ 'ਚ ਰੌਸ਼ਨ ਕੀਤਾ ਹੈ | ਸਨਮਾਨ ਹੋਣ 'ਤੇ ਡਾ. ਯੁਵਰਾਜ ਗਰਗ ਨੇ ਕਿਹਾ ਕਿ ਮੇਰੀ ਮੁੱਢਲੀ ਸਿੱਖਿਆ ਐਸ. ਐਫ. ਸੀ. ਸਕੂਲ ਫ਼ਤਿਹਗੜ੍ਹ ਕੋਰੋਟਾਣਾ ਤੋਂ ਹਾਸਿਲ ਕੀਤੀ ਅਤੇ ਬਾਰ੍ਹਵੀਂ ਜਮਾਤ ਮੈਡੀਕਲ ਦੀ ਪੜ੍ਹਾਈ ਆਕਸਫੋਰਡ ਸਕੂਲ ਮੋਗਾ ਤੋਂ ਕਰਨ ਉਪਰੰਤ ਰਜਿੰਦਰ ਮੈਡੀਕਲ ਕਾਲਜ ਐਂਡ ਹਸਪਤਾਲ ਪਟਿਆਲਾ ਤੋਂ 2019 ਬੈਚ 'ਚ ਬਹੁਤ ਵਧੀਆ ਰੈਂਕ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸਖ਼ਤ ਮਿਹਨਤ ਕਾਰਨ ਐਮ.ਬੀ.ਬੀ.ਐਸ. ਦੀ ਪੜ੍ਹਾਈ ਵਿਚ ਮੇਰਾ ਚੰਗਾ ਰੈਂਕ ਆਉਣ ਕਰਕੇ ਮੇਰਾ ਨੰਬਰ ਸੈਂਟਰ ਤੇ ਪੰਜਾਬ ਮੈਰਿਟ ਦੋਨਾਂ 'ਚ ਆ ਗਿਆ | ਪਿਤਾ ਪੁਰਖੀ ਮਿਲੇ ਚੰਗੇ ਸੰਸਕਾਰਾਂ ਕਰਕੇ ਮੇਰੀ ਸੋਚ ਸੀ ਕਿ ਮੈਂ ਪੰਜਾਬ ਦਾ ਕੋਟਾ ਛੱਡ ਕੇ ਸੈਂਟਰ ਕੋਟੇ ਨੂੰ ਅਪਣਾਇਆ, ਉਹ ਇਸ ਕਰਕੇ ਕਿ ਪੰਜਾਬ ਦਾ ਇਕ ਹੋਰ ਬੱਚਾ ਪੰਜਾਬ ਕੋਟੇ ਦਾ ਲਾਭ ਲੈ ਸਕੇ | ਡਾਕਟਰ ਯੁਵਰਾਜ ਹੁਣ ਇਸ ਵਕਤ ਮੁਹੱਲਾ ਕਲੀਨਿਕ ਲੋਪੋ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ | ਓਧਰ ਇਸ ਸੰਬੰਧੀ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਨੌਜਵਾਨ ਡਾ. ਯੁਵਰਾਜ ਗਰਗ ਨੇ ਐਮ. ਬੀ. ਬੀ. ਐਸ. ਕਰਕੇ ਫ਼ਤਿਹਗੜ੍ਹ ਪੰਜਤੂਰ ਹੀ ਨਹੀਂ ਬਲਕਿ ਹਲਕਾ ਧਰਮਕੋਟ ਦਾ ਮਾਨ ਉੱਚਾ ਕੀਤਾ ਹੈ | ਇਸ ਮੌਕੇ ਸੁਨੀਲ ਕੁਮਾਰ ਨੀਟਾ ਗਰੋਵਰ, ਪਰਮਿੰਦਰ ਪਿੰਦਾ ਮਹਿੰਦੀਰੱਤਾ, ਸੰਜੀਵ ਕੁਮਾਰ ਭੋਲਾ, ਸ਼ਿਵ ਕਾਠਪਾਲ, ਬਲਵੰਤ ਸਿੰਘ ਗੋਲੂ ਵਾਲਾ, ਕਪਲ ਕੁਮਾਰ ਮਨਚੰਦਾ, ਕਰਮਜੀਤ ਸਿੰਘ ਸੋਢੀ, ਸੁਖਦੀਪ ਸਿੰਘ, ਰਸ਼ਪਾਲ ਸਿੰਘ, ਰਮੇਸ਼ ਕੁਮਾਰ ਵਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਗੁਰਦੁਆਰਾ ਖੁਮਾਣੀ ਸਰ ਸਾਹਿਬ ਚੰਦ ਪੁਰਾਣਾ 'ਚ ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਪੂਰੀ ਬਹੁਮਤ ਨਾਲ ਸਰਕਾਰ ਬਣਾਵੇਗੀ-ਮਨਜੀਤ ਸਿੰਘ ਹੰਬੜਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।