ਨਿਹਾਲ ਸਿੰਘ ਵਾਲਾ, 17 ਜੁਲਾਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਦੇ ਸਮੂਹ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਕਾਕਾ ਸਵੀਟਸ ਹਾਲ ਨਿਹਾਲ ਸਿੰਘ ਵਾਲਾ ਵਿਖੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਕਾਂਗਰਸ ਹਾਈਕਮਾਨ ਵਲੋਂ ਨਿਯੁਕਤ ਕੀਤੇ ਹਲਕਾ ਆਬਜ਼ਰਵਰ ਮਨਜੀਤ ਸਿੰਘ ਹੰਬੜਾਂ ਤੇ ਕੋਆਰਡੀਨੇਟਰ ਕੇ. ਕੇ. ਤਿਵਾੜੀ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਆਬਜ਼ਰਵਰ ਮਨਜੀਤ ਸਿੰਘ ਹੰਬੜਾਂ ਤੇ ਹਲਕਾ ਕੋਆਰਡੀਨੇਟਰ ਕੇ. ਕੇ. ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਆਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਲਕੇ 19 ਜੁਲਾਈ ਨੂੰ ਮੋਗਾ ਵਿਖੇ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਜਿਸ 'ਚ ਕਾਂਗਰਸ ਪਾਰਟੀ ਦੇ ਸੂਬਾ ਆਗੂ ਪੁੱਜ ਕੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਚਾਨਣਾ ਪਾਉਣਗੇ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਪੂਰੀ ਇਕਜੁੱਟਤਾ ਨਾਲ ਚੋਣਾਂ ਜਿੱਤ ਕੇ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ | ਇਸ ਮੌਕੇ ਸੂਬਾ ਆਗੂ ਹਰੀ ਸਿੰਘ ਖਾਈ, ਇੰਦਰਜੀਤ ਗਰਗ ਜੌਲੀ, ਚੇਅਰਮੈਨ ਜਸਵਿੰਦਰ ਸਿੰਘ ਕੁੱਸਾ, ਜਸਵੰਤ ਸਿੰਘ ਪੱਪੀ ਰਾਊਕੇ, ਜਗਦੀਪ ਸਿੰਘ ਜੱਗਾ ਮੱਦੋਕੇ, ਪ੍ਰਧਾਨ ਰੁਪਿੰਦਰ ਸਿੰਘ ਦੀਨਾ ਅਤੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਨੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ ਵੱਡੇ ਕਾਫ਼ਲਿਆਂ ਦੇ ਰੂਪ 'ਚ ਪਾਰਟੀ ਆਗੂ ਤੇ ਵਰਕਰ 19 ਜੁਲਾਈ ਨੂੰ ਮੋਗਾ ਵਿਖੇ ਹੋਣ ਵਾਲੀ ਸੰਵਿਧਾਨ ਬਚਾਓ ਰੈਲੀ 'ਚ ਸ਼ਮੂਲੀਅਤ ਕਰਨਗੇ | ਇਸ ਮੌਕੇ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਤੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਦੀਨਾਂ ਵਲੋਂ ਮੀਟਿੰਗ 'ਚ ਪੁੱਜੇ ਹੋਏ ਸਮੂਹ ਪਾਰਟੀ ਆਗੂਆਂ ਤੇ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਸ਼ਹਿਰੀ ਪ੍ਰਧਾਨ ਰੂਪ ਲਾਲ ਮਿੱਤਲ, ਪ੍ਰਧਾਨ ਰਵਿੰਦਰ ਸਿੰਘ ਹੈਪੀ ਝੰਡੇਆਣਾ, ਪ੍ਰਧਾਨ ਪਰਮਵੀਰ ਸਿੰਘ ਮਾਣੰੂਕੇ, ਸਰਪੰਚ ਜਸਪਾਲ ਸਿੰਘ ਪੱਤੋ ਦੀਦਾਰ ਸਿੰਘ, ਅਮਰਜੀਤ ਸਿੰਘ ਪੱਤੋ, ਐਡਵੋਕੇਟ ਦਲਜੀਤ ਸਿੰਘ ਧੂੜਕੋਟ, ਗੁਰਮੇਲ ਸਿੰਘ ਖਾਈ, ਸਰਪੰਚ ਸ਼ਿੰਦਰਪਾਲ ਸਿੰਘ ਰਣਸੀਂਹ, ਗੋਪਾਲ ਮਿੱਤਲ ਯੂਥ ਪ੍ਰਧਾਨ, ਮਹਿੰਦਰ ਸਿੰਘ ਮਾਨ ਰਾਮਾ, ਪ੍ਰਧਾਨ ਸਤਵੰਤ ਸਿੰਘ ਕਾਲਾ ਰਣਸੀਂਹ, ਨੰਬਰਦਾਰ ਗੁਰਪ੍ਰੀਤ ਸਿੰਘ ਬਾਰੇਵਾਲਾ, ਰਵੀਇੰਦਰ ਸਿੰਘ ਰਵੀ ਲੋਪੋ, ਜਸਵੰਤ ਸਿੰਘ ਮਧੇਕੇ, ਪ੍ਰਧਾਨ ਹਰਫੂਲ ਸਿੰਘ ਮਾਣੂੰਕੇ, ਨੰਬਰਦਾਰ ਮਨਜੀਤ ਸਿੰਘ ਜੀਤੀ ਰੌਂਤਾ, ਐਮ. ਸੀ. ਲਖਵਿੰਦਰ ਸਿੰਘ ਗੋਪਾ, ਅਜਮੇਰ ਸਿੰਘ ਕਿਸ਼ਨਗੜ੍ਹ, ਪ੍ਰਧਾਨ ਅਮਨਦੀਪ ਸਿੰਘ ਅਮਨਾ ਪੱਤੋ, ਕੁਲਦੀਪ ਸਿੰਘ ਰਣੀਆ, ਸਰਪੰਚ ਗੁਰਪ੍ਰੀਤ ਸਿੰਘ ਨਵਾ ਮਾਛੀਕੇ, ਸੋਹਣ ਸਿੰਘ ਗਾਜੀਆਣਾ, ਹਰਭਜਨ ਸਿੰਘ ਸੋਨੀ ਧੂੜਕੋਟ, ਮੇਜਰ ਸਿੰਘ ਸੇਖੋਂ ਦੀਨਾਂ, ਨੰਬਰਦਾਰ ਜਸਪ੍ਰੀਤ ਸਿੰਘ ਦੀਨਾਂ, ਬਲਰਾਮ ਸਿੰਘ ਰਾਮੂ ਬੁਰਜ ਹਮੀਰਾ, ਇੰਦਰਜੀਤ ਸਿੰਘ ਬਾਰੇਵਾਲਾ, ਕੇਵਲ ਸਿੰਘ ਖੋਟੇ, ਅਵਤਾਰ ਸਿੰਘ ਟੋਨੀ ਬਿਲਾਸਪੁਰ, ਜਸਵੀਰ ਸਿੰਘ ਜੱਸਾ ਬੌਡੇ, ਬੂਟਾ ਸਿੰਘ ਬੌਡੇ, ਬਲਤੇਜ ਸਿੰਘ ਕੋਕਰੀ, ਜਗਦੇਵ ਸਿੰਘ ਕੁੱਸਾ, ਹਿੰਦਰੀ ਪੱਤੋ, ਹਰਦੀਪ ਸਿੰਘ ਰਾਮਾ, ਹਰਬੰਸ ਸਿੰਘ ਤਖ਼ਤੂਪੁਰਾ, ਗੁਰਦੀਪ ਸਿੰਘ ਮਾਣੰੂਕੇ, ਭੋਲਾ ਸਿੰਘ ਬੀੜ ਬੱਧਨੀ, ਅਵਤਾਰ ਸਿੰਘ ਟੋਨੀ, ਤਾਰੀ ਮਾਛੀਕੇ, ਕਰਮਜੀਤ ਸਿੰਘ ਬੁਰਜ, ਕਾਕਾ ਸਿੰਘ ਘੋਲੀਆ, ਬਲਵੀਰ ਸਿੰਘ ਬੁਰਜ ਤੇ ਵਰਕਰ ਹਾਜ਼ਰ ਸਨ |