ਬਾਘਾ ਪੁਰਾਣਾ, 16 ਜੁਲਾਈ (ਟਿੰਕੂ ਕਾਠਪਾਲ)-ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਦੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬੇ ਅੰਦਰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ ਸੰਵਿਧਾਨ ਬਚਾਓ ਰੈਲੀਆਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਅੱਜ ਮੋਗਾ ਵਿਖੇ 19 ਜੁਲਾਈ ਨੂੰ ਪ੍ਰਾਈਮ ਫਾਰਮ ਮੋਗਾ ਵਿਖੇ ਹੋਣ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੇ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਕਾਲੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ, ਆਬਜ਼ਰਵਰ ਮਨਜੀਤ ਸਿੰਘ ਹੰਬੜਾਂ, ਕੋਆਰਡੀਨੇਟਰ ਜਸਵੀਰ ਸਿੰਘ ਜੌਲੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਗੁਰਬਚਨ ਸਿੰਘ ਬਰਾੜ ਵਲੋਂ ਇਸ ਲਾਮ ਬੱਧੀ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਲਾਮ ਬੱਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਕਾਲੇਕੇ, ਆਬਜ਼ਰਵਰ ਮਨਜੀਤ ਸਿੰਘ ਹੰਬੜਾਂ ਅਤੇ ਕੋਆਰਡੀਨੇਟਰ ਜਸਵੀਰ ਸਿੰਘ ਜੌਲੀ ਸਾਂਝੇ ਤੌਰ 'ਤੇ ਆਪਣੇ ਬਿਆਨਾਂ ਵਿਚ ਆਖਿਆ ਕਿ ਅੱਜ ਦੀ ਲਾਮ ਬੱਧੀ ਮੀਟਿੰਗ 19 ਜੁਲਾਈ ਨੂੰ ਮੋਗਾ ਵਿਖੇ ਹੋ ਰਹੀ 'ਸੰਵਿਧਾਨ ਬਚਾਓ' ਰੈਲੀ ਨੂੰ ਲੈ ਕੇ ਕੀਤੀ ਜਾ ਰਹੀ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਭਾਗੀਦਾਰੀ ਦੀ ਉਮੀਦ ਹੈ | ਉਨ੍ਹਾਂ ਮੀਟਿੰਗ ਵਿਚ ਹਾਜ਼ਰ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਕਿ ਹਲਕਾ ਬਾਘਾ ਪੁਰਾਣਾ ਦੇ ਵੋਟਰ ਵੱਡੀ ਗਿਣਤੀ ਵਿਚ 19 ਜੁਲਾਈ ਨੂੰ ਮੋਗਾ ਪਹੁੰਚ ਕੇ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਨ | ਇਸ ਮੌਕੇ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਕਾਲੇਕੇ ਨੇ ਹਾਜ਼ਰੀਨਾਂ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਵਲੋਂ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ, ਬਲਾਕ ਪ੍ਰਧਾਨ ਹਰਦੀਸ਼ ਸਿੰਘ ਸੇਖਾ, ਸ਼ਹਿਰੀ ਪ੍ਰਧਾਨ ਪ੍ਰਦੀਪ ਅਰੋੜਾ, ਯੂਥ ਪ੍ਰਧਾਨ ਗਗਨ ਸਰਪੰਚ ਨਿਗਾਹਾਂ, ਬਲਾਕ ਪ੍ਰਧਾਨ ਕਿਸਾਨ ਕਾਂਗ ਲਾਭ ਸਿੰਘ ਠੱਠੀ, ਬਲਾਕ ਪ੍ਰਧਾਨ ਕਿਸਾਨ ਆਗੂ ਜਸਪਾਲ ਸਿੰਘ ਆਲਮਵਾਲਾ, ਚੇਅਰਮੈਨ ਕਿਰਨਜੀਤ ਸਿੰਘ ਵਾਂਦਰ, ਵਾ. ਚੇਅਰਮੈਨ ਸੀਪਾ ਰਾਜੇਆਣਾ, ਜਗਸੀਰ ਸਿੰਘ ਜੱਗਾ ਸਾਬਕਾ ਕੌਂਸਲਰ, ਸਾਬਕਾ ਸਰਪੰਚ ਨਗਿੰਦਰ ਸਿੰਘ ਮਾਹਲਾ ਕਲਾਂ, ਸਾਬਕਾ ਸਰਪੰਚ ਸੁਖਦੇਵ ਮਾਹਲਾ ਕਲਾਂ, ਬਲਵੀਰ ਸਿੰਘ ਮਾਹਲਾ ਮੈਂਬਰ ਮਾਰਕੀਟ ਕਮੇਟੀ, ਸਾਬਕਾ ਸਰਪੰਚ ਗੁਰਮੇਲ ਸਿੰਘ ਮਾਹਲਾ ਖ਼ੁਰਦ, ਸਾਬਕਾ ਸਰਪੰਚ ਜਗਦੇਵ ਸਿੰਘ ਛੋਟਾ ਘਰ, ਰਾਜਾ ਵੱਡਾ ਘਰ, ਸਾਬਕਾ ਸਰਪੰਚ ਜੱਜ ਸਿੰਘ ਹਰੀਏਵਾਲਾ, ਕੁਲਵੀਰ ਸਿੰਘ ਭਲੂਰ, ਪੰਚ ਰਣਜੀਤ ਸਿੰਘ ਭਲੂਰ,ਸਾਬਕਾ ਸਰਪੰਚ ਗੁਰਮੇਲ ਸਿੰਘ ਨੱਥੂਵਾਲਾ, ਗੁਰਮੁਖ ਸਿੰਘ ਸਾਬਕਾ ਕੌਂਸਲਰ, ਸ਼ਸ਼ੀ ਸਾਬਕਾ ਕੌਂਸਲਰ ਅਵਤਾਰ ਸਿੰਘ ਡੇਮਰੂ ਖ਼ੁਰਦ, ਬੁੱਕਣ ਸਿੰਘ ਡੇਮਰੂ ਕਲਾਂ, ਬਿੰਦੂ ਪ੍ਰਧਾਨ ਲੰਡੇ, ਸਾਬਕਾ ਸਰਪੰਚ ਗੁਰਦੇਵ ਸਿੰਘ ਕੋਠੇ ਸੰਗਤਸਰ, ਸਰਪੰਚ ਰਾਜਾ ਸਮਾਲਸਰ ਆਦਿ ਹਾਜ਼ਰ ਸਨ |