ਕੋਟ ਈਸੇ ਖਾਂ, 16 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਤੇ ਨਾਮਵਰ ਮਲਹੋਤਰਾ ਪਰਿਵਾਰ ਦੇ ਚਿਮਨ ਲਾਲ ਮਲਹੋਤਰਾ ਆੜ੍ਹਤੀ ਜੋ ਲੰਘੇ ਐਤਵਾਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੇ ਸਦੀਵੀ ਵਿਛੋੜੇ 'ਤੇ ਵੱਡੀ ਗਿਣਤੀ 'ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਵਲੋਂ ਮਲਹੋਤਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਕਾਮਰੇਡ ਸੁਰਜੀਤ ਸਿੰਘ ਗਗੜਾ, ਹਰਭਿੰਦਰ ਸਿੰਘ ਮਸੀਤਾਂ ਤਹਿਸੀਲ ਪ੍ਰਧਾਨ ਨੰਬਰਦਾਰ ਯੂਨੀਅਨ, ਧਰਮਪਾਲ ਅਰੋੜਾ, ਗੁਰਪ੍ਰੀਤ ਸਿੰਘ ਭੁੱਲਰ ਅਕਾਲੀ ਆਗੂ, ਲਖਵਿੰਦਰ ਅਰੋੜਾ, ਸਾਬਕਾ ਇੰਸਪੈਕਟਰ ਸੁਰਿੰਦਰ ਸ਼ਰਮਾ, ਰਾਜਨ ਵਰਮਾ, ਬਿੱਲਾ ਤਨੇਜਾ, ਲਛਮਣ ਦਾਸ ਚੁੰਬਰ, ਲਵਲੀ ਖ਼ਾਲਸਾ, ਮਦਨ ਲਾਲ ਸੀਕਰੀ, ਪਿੱਪਲ ਸਿੰਘ ਕੰਡਾ, ਬਾਬਾ ਸਾਧਾ ਸਿੰਘ, ਦਰਸ਼ਨ ਸਿੰਘ ਬੇਦੀ, ਅਮਨ ਗਾਬਾ, ਹੀਰਾ ਅਰੋੜਾ, ਦਲਵਿੰਦਰ ਸਿੰਘ ਸਚਦੇਵਾ, ਬਖ਼ਸ਼ੀਸ਼ ਸਿੰਘ ਰਾਮਗੜ੍ਹ ਆਗੂ ਡੀਪੂ ਹੋਲਡਰ ਯੂਨੀਅਨ, ਰਣਬੀਰ ਗੁਲਾਟੀ ਸਾਬਕਾ ਸਰਪੰਚ, ਸਾਬਕਾ ਕੌਂਸਲਰ ਰਮੇਸ਼ ਗੁਲਾਟੀ, ਨਰੇਸ਼ਪਾਲ ਧੀਂਗੜਾ, ਹਰੀਸ਼ ਗੁਲਾਟੀ, ਨਗਰ ਸੇਵਾ ਸੰਮਤੀ, ਆੜ੍ਹਤੀ ਯੂਨੀਅਨ, ਡੀਪੂ ਹੋਲਡਰ ਯੂਨੀਅਨ, ਸਮੂਹ ਕੌਂਸਲਰ ਤੇ ਮੁਲਾਜ਼ਮ ਨਗਰ ਪੰਚਾਇਤ, ਸ੍ਰੀ ਸੀਤਲਾ ਮਾਤਾ ਲੰਗਰ ਕਮੇਟੀ, ਸ੍ਰੀ ਚਿੰਤਪੁਰਨੀ ਸੇਵਾ ਮੰਡਲ, ਗਊਸ਼ਾਲਾ ਕਮੇਟੀ ਆਦਿ ਸ਼ਾਮਿਲ ਹਨ | ਸ੍ਰੀ ਚਿਮਨ ਲਾਲ ਮਲਹੋਤਰਾ ਨਮਿਤ ਅੰਤਿਮ ਅਰਦਾਸ ਸਮਾਗਮ 18 ਜੁਲਾਈ ਸ਼ੁੱਕਰਵਾਰ, ਦੁਪਹਿਰ 12 ਤੋਂ 1 ਵਜੇ ਤੱਕ, ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਮਸੀਤਾਂ ਰੋਡ, ਕੋਟ ਈਸੇ ਖਾਂ ਵਿਖੇ ਹੋਵੇਗਾ |