27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਇਮਰਾਨ ਖ਼ਾਨ ਦੀ ਪਾਰਟੀ ਨੇ ਪਾਕਿ ਫ਼ੌਜ ਦੀਆਂ ਟਿੱਪਣੀਆਂ ਦੀ ਕੀਤੀ ਨਿੰਦਾ

ਅਜੀਤ ਡੈਸਕ 08-12-2025
ਅੰਮਿ੍ਤਸਰ, 7 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਫ਼ੌਜ ਦੇ ਬੁਲਾਰੇ ਦੀਆਂ ਟਿੱਪਣੀਆਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਪਾਰਟੀ ਦੇ ਸੰਸਥਾਪਕ ਕੌਮੀ ਸੁਰੱਖਿਆ ਲਈ ਖ਼ਤਰਾ ਨਹੀਂ ਹਨ | ਇਸ ਤੋਂ ਪਹਿਲਾਂ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਦੋਸ਼ ਲਗਾਇਆ ਸੀ ਕਿ ਇਮਰਾਨ ਖ਼ਾਨ ਫ਼ੌਜ ਵਿਰੋਧੀ ਰੁਖ਼ ਅਪਣਾ ਰਹੇ ਹਨ ਅਤੇ ਉਨ੍ਹਾਂ ਦੀ ਬਿਆਨਬਾਜ਼ੀ ਰਾਜਨੀਤੀ ਤੋਂ ਪਰੇ ਹੋ ਕੇ ਕੌਮੀ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ | ਪੀ.ਟੀ.ਆਈ. ਦੇ ਸਕੱਤਰ ਜਨਰਲ ਸਲਮਾਨ ਅਕਰਮ ਰਾਜਾ ਨੇ ਇਸ ਦੋਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਾਕਿ ਦੇ ਲੋਕਾਂ ਨੂੰ ਦੂਰ ਨਾ ਕਰੋ, ਉਹ ਇਮਰਾਨ ਖਾਨ ਅਤੇ ਪੀ.ਟੀ.ਆਈ. ਦੇ ਨਾਲ ਹਨ | ਉਨ੍ਹਾਂ ਕਿਹਾ ਕਿ ਅੱਜ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦਾ ਸਭ ਤੋਂ ਮਸ਼ਹੂਰ ਨੇਤਾ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ, ਜੋ ਕਿ ਹਾਸੋਹੀਣਾ ਹੈ | ਪੀ.ਟੀ.ਆਈ. ਦੇ ਚੇਅਰਮੈਨ ਬਰਿਸਟਰ ਗੌਹਰ ਅਲੀ ਖ਼ਾਨ ਨੇ ਕਿਹਾ ਕਿ ਮੌਜੂਦਾ ਮਾਹੌਲ ਨੂੰ ਬਦਲਣਾ ਚਾਹੀਦਾ ਹੈ, ਨਹੀਂ ਤਾਂ ਨੁਕਸਾਨ ਸਿਰਫ਼ ਇਮਰਾਨ ਖਾਨ ਲਈ ਹੀ
ਪਿਛਲੀ ਖ਼ਬਰ ਉੱਘੇ ਉਦਯੋਗਪਤੀ ਬਾਲ ਕ੍ਰਿਸ਼ਨ ਬਾਲੀ ਨੂੰ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਅਣਖ ਖ਼ਾਤਰ ਹੱਥ ਬੰਨ੍ਹ ਕੇ ਨਹਿਰ 'ਚ ਸੁੱਟੀ ਗਈ ਧੀ 2 ਮਹੀਨਿਆਂ ਬਾਅਦ ਆਈ ਕੈਮਰੇ ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।