26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜਬਰ ਜਨਾਹ ਮਾਮਲੇ 'ਚ ਕਾਰਵਾਈ ਤੋਂ ਬਚਣ ਲਈ ਵਿਅਕਤੀ ਨੇ ਕੀਤਾ ਖੁਦਕੁਸ਼ੀ ਦਾ ਡਰਾਮਾ

ਅਜੀਤ ਡੈਸਕ 08-12-2025
ਜੈਪੁਰ, 7 ਦਸੰਬਰ (ਪੀ.ਟੀ.ਆਈ.)-ਅਜਮੇਰ 'ਚ ਜਬਰ ਜਨਾਹ ਦੇ ਦੋਸ਼ ਹੇਠ ਦਰਜ ਇਕ ਵਿਅਕਤੀ ਨੇ ਮਾਮਲੇ 'ਚ ਗਿ੍ਫ਼ਤਾਰੀ ਤੋਂ ਬਚਣ ਲਈ ਕਥਿਤ ਤÏਰ 'ਤੇ ਖੁਦਕੁਸ਼ੀ ਦਾ ਡਰਾਮਾ ਕੀਤਾ | ਅਧਿਕਾਰੀਆਂ ਦੇ ਅਨੁਸਾਰ, ਭੀਲਵਾੜਾ ਜ਼ਿਲ੍ਹੇ ਦੇ ਰਹਿਣ ਵਾਲੇ ਰਾਮਲਾਲ ਵਜੋਂ ਪਛਾਣੇ ਗਏ ਵਿਅਕਤੀ ਨੂੰ ਅਜਮੇਰ ਰੇਲਵੇ ਸਟੇਸ਼ਨ ਤੋਂ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਨੂੰ ਪਹਿਲਾਂ ਸੂਚਨਾ ਮਿਲੀ ਸੀ ਕਿ ਇਕ ਨÏਜਵਾਨ ਨੇ ਪੁਲ ਤੋਂ ਛਾਲ ਮਾਰ ਦਿੱਤੀ ਹੈ ਪਰ ਜਾਂਚ 'ਚ ਇਹ ਝੂਠ ਨਿਕਲਿਆ | ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਪੁਲਿਸ ਸੂਚਨਾ ਮਿਲਣ 'ਤੇ ਮÏਕੇ 'ਤੇ ਪਹੁੰਚੀ ਤਾਂ ਇਕ ਸੁਸਾਈਡ ਨੋਟ, ਆਧਾਰ ਕਾਰਡ ਦੀਆਂ ਫੋਟੋਕਾਪੀਆਂ, ਇਕ ਪਾਸਪੋਰਟ-ਆਕਾਰ ਦੀ ਫੋਟੋ ਤੇ ਇਕ ਮੋਟਰਸਾਈਕਲ ਮਿਲਿਆ | ਐਸ.ਡੀ.ਆਰ.ਐਫ. ਟੀਮਾਂ ਨੇ ਤਿੰਨ ਦਿਨਾਂ ਤੱਕ ਨਦੀ ਦੀ ਭਾਲ ਕੀਤੀ ਪਰ ਕੋਈ ਲਾਸ਼ ਨਹੀਂ ਮਿਲੀ | ਬਰਾਮਦ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ 'ਤੇ ਤਸਦੀਕ ਦÏਰਾਨ, ਪੁਲਿਸ ਨੂੰ ਪਤਾ ਲੱਗਾ ਕਿ ਵਿਅਕਤੀ ਭੀਲਵਾੜਾ ਦੇ ਜਹਾਜਪੁਰ ਪੁਲਿਸ ਸਟੇਸ਼ਨ ਵਿਚ ਦਰਜ ਇਕ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਸੀ | ਇਸ ਨਾਲ ਸ਼ੱਕ ਪੈਦਾ ਹੋਇਆ ਕਿ ਖੁਦਕੁਸ਼ੀ ਕਾਰਵਾਈ ਤੋਂ ਬਚਣ ਲਈ ਕੀਤੀ ਗਈ ਸੀ | ਉਸ ਵਿਅਕਤੀ ਦਾ ਪਤਾ 6 ਦਸੰਬਰ ਨੂੰ ਲਗਾਇਆ ਗਿਆ ਸੀ ਤੇ ਰੇਲਗੱਡੀ 'ਤੇ ਚੜ੍ਹਨ ਤੋਂ ਪਹਿਲਾਂ ਉਸਨੂੰ ਰੇਲਵੇ ਸਟੇਸ਼ਨ 'ਤੇ ਫੜ ਲਿਆ ਗਿਆ |

ਪਿਛਲੀ ਖ਼ਬਰ ਬੀ.ਐਸ.ਐਫ. ਵਲੋਂ ਪਿਸਤੌਲ ਤੇ ਜ਼ਿੰਦਾ ਰੌਂਦ ਬਰਾਮਦ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿਚ ਵਿਸ਼ਵ ਏਡਜ਼ ਦਿਵਸ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।