ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਬੰਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖਾਨਮ ਨੇ ਇਕ ਨਿਊਜ਼ ਚੈਨਲ ਨਾਲ ਇੰਟਰਵਿਊ 'ਚ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੂੰ ਇਸਲਾਮੀ ਕੱਟੜਪੰਥੀ ਅਤੇ ਰੂੜ੍ਹੀਵਾਦੀ ਦੱਸਦਿਆਂ ਕਿਹਾ ਕਿ ਜੋ ਲੋਕ ਇਸਲਾਮ ਪ੍ਰਤੀ ਕੱਟੜ ਨਹੀਂ ਹਨ, ਮੁਨੀਰ ਉਨ੍ਹਾਂ ਲੋਕਾਂ ਨੂੰ ਆਪਣਾ ਦੁਸ਼ਮਣ ਸਮਝਦਾ ਹੈ | ਮਈ 'ਚ ਭਾਰਤ-ਪਾਕਿ ਟਕਰਾਅ ਬਾਰੇ ਪੁੱਛੇ ਜਾਣ 'ਤੇ ਅਲੀਮਾ ਨੇ ਸਿੱਧੇ ਤੌਰ 'ਤੇ ਮੁਨੀਰ 'ਤੇ ਦੋਸ਼ ਲਗਾਇਆ ਅਤੇ ਕਿਹਾ ਕਿ ਫ਼ੌਜ ਮੁਖੀ ਆਪਣੇ ਕੱਟੜਪੰਥੀ ਵਿਚਾਰਾਂ ਕਾਰਨ ਭਾਰਤ ਨਾਲ ਜੰਗ ਕਰਨਾ ਚਾਹੁੰਦਾ ਹੈ | ਉਨ੍ਹਾਂ ਨੇ ਕਿਹਾ ਕਿ ਜਦੋਂ ਇਮਰਾਨ ਖ਼ਾਨ ਸੱਤਾ 'ਚ ਆਏ ਤਾਂ ਉਨ੍ਹਾਂ ਨੇ ਭਾਰਤ ਅਤੇ ਇੱਥੋਂ ਤੱਕ ਕਿ ਭਾਜਪਾ ਨਾਲ ਵੀ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ |
ਅਲੀਮਾ ਖ਼ਾਨ ਨੇ ਆਸਿਮ ਮੁਨੀਰ ਨੂੰ ਦੱਸਿਆ ਇਸਲਾਮੀ ਕੱਟੜਪੰਥੀ ਤੇ ਰੂੜ੍ਹੀਵਾਦੀ
ਅਜੀਤ ਡੈਸਕ
04-12-2025