25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਖ਼ੈਬਰ ਪਖਤੂਨਖਵਾ 'ਚ ਸਿਰਫ਼ 'ਇਮਰਾਨ ਖ਼ਾਨ ਦਾ ਸ਼ਾਸਨ'-ਸ਼ਫ਼ੀਕ ਜਾਨ

ਅਜੀਤ ਡੈਸਕ 04-12-2025
ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਰਾਜਨੀਤਿਕ ਤਣਾਅ ਦੇ ਵਿਚਕਾਰ ਸੂਬਾ ਖ਼ੈਬਰ ਪਖਤੂਨਖਵਾ ਦੇ ਮੰਤਰੀ ਸ਼ਫ਼ੀਕ ਜਾਨ ਨੇ ਸੰਘੀ ਸਰਕਾਰ ਨੂੰ ਤਿੱਖਾ ਸੰਦੇਸ਼ ਦਿੰਦਿਆਂ ਕਿਹਾ ਕਿ ਸੂਬੇ 'ਚ ਸਿਰਫ਼ ਇਮਰਾਨ ਖ਼ਾਨ ਹੀ ਰਾਜ ਕਰਦੇ ਹਨ, ਜੋ ਉਨ੍ਹਾਂ ਦੀ ਪਾਰਟੀ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਦੇ ਰਾਜਨੀਤਿਕ ਦਬਦਬੇ ਨੂੰ ਦਰਸਾਉਂਦਾ ਹੈ | ਇਸ ਦੌਰਾਨ ਪੀ. ਟੀ. ਆਈ. ਪਾਰਟੀ ਦੇ ਸੰਸਦ ਮੈਂਬਰ ਮਸ਼ਾਲ ਯੂਸਫ਼ਜ਼ਈ ਨੇ ਵੀ ਸੂਬੇ 'ਚ ਰਾਜਪਾਲ ਸ਼ਾਸਨ ਲਾਗੂ ਕੀਤੇ ਜਾਣ ਦੀ ਚਰਚਾ 'ਤੇ ਸਖ਼ਤ ਰੁਖ਼ ਅਪਣਾਇਆ ਹੈ | ਸ਼ਫ਼ੀਕ ਜਾਨ ਨੇ ਸੰਘੀ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਉਹ ਕੱਲ੍ਹ ਦੀ ਬਜਾਏ ਅੱਜ ਰਾਜਪਾਲ ਸ਼ਾਸਨ ਲਾਗੂ ਕਰਨ ਦਾ ਇਰਾਦਾ ਰੱਖਦੀ ਹੈ ਤਾਂ ਉਹ ਅਜਿਹਾ ਕਰਕੇ ਵੇਖ ਲਵੇ, ਪਰ ਨਾਲ ਹੀ ਉਹ ਇਸ ਕਾਰਨ ਸਾਹਮਣੇ ਆਉਣ ਵਾਲੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੇ |

ਪਿਛਲੀ ਖ਼ਬਰ ਮੇਰੇ ਕਾਂਗਰਸ 'ਚ ਜਾਣ ਦੀਆਂ ਅਫ਼ਵਾਹਾਂ ਸਾਜਿਸ਼ ਅਧੀਨ-ਪਰਮਿੰਦਰ ਸਿੰਘ ਢੀਂਡਸਾ ਅਗਲੀ ਖ਼ਬਰ ਪਾਕਿ 'ਚ ਸੰਵਿਧਾਨ ਤੇ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਬਚੀ-ਅਚਕਜ਼ਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।