12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ

ਅਜੀਤ ਡੈਸਕ 22-11-2025
ਖਡੂਰ ਸਾਹਿਬ, 21 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਕਸਬਾ ਖਡੂਰ ਸਾਹਿਬ ਵਿਖੇ ਪਤੀ ਵਲੋਂ ਆਪਣੀ ਅਧਿਆਪਕਾ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਗੋਇੰਦਵਾਲ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿ੍ਤਕ ਲੜਕੀ ਦੇ ਭਰਾ ਹਰਪਾਲ ਸਿੰਘ ਵਾਸੀ ਲੁਹਾਰਕਾ ਕਲਾਂ ਨੇ ਦੱਸਿਆ ਕਿ ਮੇਰੀ ਭੈਣ ਜਸਪਾਲ ਕੌਰ (35) ਜੋ ਇਕ ਸਰਕਾਰੀ ਐਲੀਮੈਂਟਰੀ ਸਕੂਲ ਖਡੂਰ ਸਾਹਿਬ ਵਿਖੇ ਅਧਿਆਪਕਾ ਸੀ ਅਤੇ ਖਡੂਰ ਸਾਹਿਬ ਵਿਖੇ ਅਮਰਬੀਰ ਸਿੰਘ ਪੁੱਤਰ ਮਾ. ਕਰਤਾਰ ਸਿੰਘ ਵਾਸੀ ਖਡੂਰ ਸਾਹਿਬ
ਨਾਲ (12) ਸਾਲ ਪਹਿਲਾਂ ਵਿਆਹੀ ਹੋਈ ਸੀ | ਉਸਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਲੜਦਾ ਝਗੜਦਾ ਸੀ | ਉਸਦੇ ਪਤੀ ਤੇ ਸੱਸ ਸਹੁਰੇ ਨੇ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ | ਮਿ੍ਤਕ ਔਰਤ ਆਪਣੇ ਪਿਛਲੇ 11 ਸਾਲ ਦਾ ਇਕ ਲੜਕਾ ਛੱਡ ਗਈ ਹੈ | ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਥਾਣਾ ਗੋਇੰਦਵਾਲ ਦੇ ਐੱਸ.ਐੱਚ.ਓ. ਕਸ਼ਮੀਰ ਸਿੰਘ ਨੇ ਦੱਸਿਆ ਮਿ੍ਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਿ੍ਤਕਾ ਦੇ ਪਤੀ ਅਮਰਬੀਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਹਾਈ ਕੋਰਟ ਵਲੋਂ ਸ਼੍ਰੋਮਣੀ ਅਕਾਲੀ ਦਲ (ਆਈ.ਟੀ. ਵਿੰਗ) ਦੇ ਪ੍ਰਧਾਨ ਦੀ ਰਿਹਾਈ ਦੇ ਹੁਕਮ ਅਗਲੀ ਖ਼ਬਰ ਲੁਧਿਆਣਾ ਮੁਕਾਬਲਾ : ਦੇਸ਼ ਭਰ 'ਚ ਗ੍ਰਨੇਡ ਹਮਲੇ ਦੀ ਪਾਕਿਸਤਾਨ ਦੀ ਕੋਸ਼ਿਸ਼ ਕੀਤੀ ਨਾਕਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।