12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਲੁਧਿਆਣਾ ਮੁਕਾਬਲਾ : ਦੇਸ਼ ਭਰ 'ਚ ਗ੍ਰਨੇਡ ਹਮਲੇ ਦੀ ਪਾਕਿਸਤਾਨ ਦੀ ਕੋਸ਼ਿਸ਼ ਕੀਤੀ ਨਾਕਾਮ <br/>

ਅਜੀਤ ਡੈਸਕ 22-11-2025
ਲੁਧਿਆਣਾ, 21 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਵਲੋਂ ਵੱਖ-ਵੱਖ ਸੂਬਿਆਂ ਵਿਚ ਕੀਤੇ ਜਾਣ ਵਾਲੇ ਗ੍ਰਨੇਡ ਹਮਲਿਆਂ ਦੇ ਮਕਸਦ ਨੂੰ ਨਾਕਾਮ ਕਰ ਦਿੱਤਾ ਹੈ | ਇਸ ਸੰਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂ ਦੀ ਸ਼ਨਾਖ਼ਤ ਦੀਪੂ ਪੁੱਤਰ ਹਨੂਮਾਨ ਪ੍ਰਸ਼ਾਦ ਵਾਸੀ ਪਿੰਡ ਸ਼ੇਰੇਵਾਲਾ, ਜ਼ਿਲ੍ਹਾ ਫ਼ਾਜ਼ਿਲਕਾ ਅਤੇ ਰਾਮ ਲਾਲ ਪੁੱਤਰ ਅਮਰ ਚੰਦ ਵਾਸੀ ਜ਼ਿਲ੍ਹਾ ਗੰਗਾਨਗਰ ਵਜੋਂ ਕੀਤੀ ਗਈ ਹੈ | ਅਜੇ, ਹਰਸ਼ ਅਤੇ ਸ਼ਮਸ਼ੇਰ ਨੇ ਪੁਲਿਸ ਪਾਸ ਕੀਤੀ ਗਈ ਪੁੱਛ ਪੜਤਾਲ ਦੌਰਾਨ ਕਈ ਸਨਸਨੀਖੇਜ ਪ੍ਰਗਟਾਵੇ ਕੀਤੇ ਹਨ, ਜਿਸ ਆਧਾਰ 'ਤੇ ਪੁਲਿਸ ਵਲੋਂ ਜਾਂਚ ਦਾ ਘੇਰਾ ਵਧਾਇਆ ਗਿਆ ਹੈ¢ ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਵੱਖ-ਵੱਖ ਸੂਬਿਆਂ ਵਿਚ ਰਹਿ ਰਹੇ ਸੈਂਕੜੇ ਨੌਜਵਾਨਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਵਿਚ ਹਨ ਅਤੇ ਦੇਸ਼ ਵਿਚ ਉਨ੍ਹਾਂ ਨੂੰ ਬੰਬ ਧਮਾਕੇ ਅਤੇ ਗ੍ਰਨੇਡ ਹਮਲੇ ਕਰਨ ਦੇ ਟੀਚੇ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਲੁਧਿਆਣਾ ਪੁਲਿਸ ਵਲੋਂ ਕਾਬੂ ਕੀਤੇ ਗਏ ਇਨ੍ਹਾਂ ਅੱਤਵਾਦੀਆਂ ਦਾ ਸਿੱਧਾ ਸੰਪਰਕ ਪਾਕਿਸਤਾਨ ਦੇ ਆਈ.ਐਸ.ਆਈ. ਏਜੰਟ ਜਸਵੀਰ ਉਰਫ਼ ਚੌਧਰੀ ਨਾਲ ਸੀ, ਜੋ ਕਿ ਇਨ੍ਹਾਂ ਨੂੰ ਲਗਾਤਾਰ ਹਦਾਇਤਾਂ ਦੇ ਰਿਹਾ ਸੀ | ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜ਼ਖਮੀ ਦੋਸ਼ੀ ਦੀਪਕ ਉਰਫ਼ ਦੀਪੂ ਅਤੇ ਰਾਮ ਲਾਲ ਰਾਜਸਥਾਨ ਤੋਂ ਲੁਧਿਆਣਾ ਆਏ ਸਨ ਅਤੇ ਪਿਛਲੇ ਦੋ ਦਿਨ ਤੋਂ ਇੱਥੇ ਰਹਿ ਕੇ ਹਮਲੇ ਦੀ ਯੋਜਨਾ ਬਣਾ ਰਹੇ ਸਨ¢ ਉਨ੍ਹਾਂ ਦੱਸਿਆ ਕਿ ਆਈ.ਐਸ.ਆਈ. ਇਹਨਾਂ ਨੌਜਵਾਨਾਂ ਨੂੰ ਪੈਸੇ ਅਤੇ ਨਸ਼ਿਆਂ ਦਾ ਲਾਲਚ ਦੇ ਕੇ ਵਰਗ਼ਲਾ ਰਹੀ ਹੈ | ਪੁਲਿਸ ਨੇ ਪੰਜ ਗਿ੍ਫ਼ਤਾਰ ਦੋਸ਼ੀਆਂ ਤੋਂ ਦੋ 86 ਪੀ. ਚੀਨੀ ਹੈਂਡ ਗਰਨੇਡ, ਪੰਜ .30 ਬੋਰ ਦੇ ਪਿਸਤÏਲ ਅਤੇ ਲਗਭਗ 40 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ¢

ਪਿਛਲੀ ਖ਼ਬਰ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ ਅਗਲੀ ਖ਼ਬਰ ਪੰਜਾਬ ਰਾਜ ਦੀਆਂ ਮੰਡੀਆਂ 'ਚੋਂ 156.61 ਲੱਖ ਮੀਟਿ੍ਕ ਟਨ ਝੋਨੇ ਦੀ ਹੋਈ ਖ਼ਰੀਦ-ਬਰਸਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।