20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਟਰਾਈਡੈਂਟ ਗਰੁੱਪ ਪੰਜਾਬ 'ਚ ਕਰੇਗਾ 2000 ਕਰੋੜ ਰੁਪਏ ਦਾ ਨਿਵੇਸ਼-ਸੰਜੀਵ ਅਰੋੜਾ <br/>

ਅਜੀਤ ਡੈਸਕ 21-11-2025

ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ, ਜਿਸ ਦਾ ਮਾਰਕੀਟ ਕੈਪ 18 ਹਜ਼ਾਰ ਕਰੋੜ ਰੁਪਏ ਅਤੇ ਟਰਨਓਵਰ 10 ਹਜ਼ਾਰ ਕਰੋੜ ਰੁਪਏ ਹੈ, ਪੰਜਾਬ 'ਚ 2000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ | ਇਸ ਸੰਬੰਧ ਵਿਚ ਉਨ੍ਹਾਂ ਦੱਸਿਆ ਕਿ ਟਰਾਈਡੈਂਟ ਗਰੁੱਪ ਵਲੋਂ ਟੈਰੀ ਟਾਵਲ ਉਤਪਾਦਨ ਦੇ ਵਿਸਥਾਰ ਅਤੇ ਕਾਗ਼ਜ਼ ਨਿਰਮਾਣ ਉਦਯੋਗ ਦੇ ਆਧੁਨਿਕੀਕਰਨ ਲਈ ਬਰਨਾਲਾ ਵਿਚ 1500 ਕਰੋੜ ਰੁਪਏ ਅਤੇ ਮੁਹਾਲੀ ਵਿਚ ਇਕ ਕਾਰਪੋਰੇਟ ਦਫ਼ਤਰ ਅਤੇ ਸਮਰੱਥਾ ਨਿਰਮਾਣ ਕੇਂਦਰ ਦੀ ਸਥਾਪਨਾ ਲਈ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਇਸ ਨਿਵੇਸ਼ ਨਾਲ ਮੁੱਖ ਤੌਰ 'ਤੇ 2000 ਸੈਮੀ ਸਕਿਲਡ ਪੇਂਡੂ ਅÏਰਤਾਂ ਨੂੰ ਰੋਜ਼ਗਾਰ ਮਿਲੇਗਾ | ਟਰਾਈਡੈਂਟ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਕਿਹਾ ਕਿ ਅਸੀਂ ਵਧਦੀ ਘਰੇਲੂ ਅਤੇ ਨਿਰਯਾਤ ਦੀ ਮੰਗ ਨੂੰ ਪੂਰਾ ਕਰਨ ਲਈ ਧਾਗੇ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੇ ਨਾਲ-ਨਾਲ ਆਪਣੀਆਂ ਮੌਜੂਦਾ ਟੈਕਸਟਾਈਲ ਸਮਰੱਥਾਵਾਂ ਨੂੰ ਵਧਾਉਣ ਜਾ ਰਹੇ ਹਾਂ |

ਪਿਛਲੀ ਖ਼ਬਰ ਪਿ੍ੰਸੀਪਲਾਂ ਦੀ ਤਰੱਕੀ 'ਤੇ ਹਾਈ ਕੋਰਟ ਨੇ ਲਗਾਈ ਰੋਕ-ਨੋਟਿਸ ਜਾਰੀ ਅਗਲੀ ਖ਼ਬਰ ਹੋਮਿਓਪੈਥਿਕ ਵਿਭਾਗ 'ਚ 115 ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ-ਹਰਪਾਲ ਸਿੰਘ ਚੀਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।