06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਲੁਧਿਆਣਾ 'ਚ ਪੁਲਿਸ ਮੁਕਾਬਲੇ ਵਿਚ ਦੋ ਅੱਤਵਾਦੀ ਜ਼ਖਮੀ, ਤਿੰਨ ਕਾਬੂ <br/>

ਅਜੀਤ ਡੈਸਕ 21-11-2025

ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨਾਲ ਅੱਜ ਰਾਤ ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਏ ਮੁਕਾਬਲੇ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਸੰਬੰਧਿਤ 2 ਅੱਤਵਾਦੀ ਜ਼ਖਮੀ ਹੋ ਗਏ ਹਨ, ਜਦਕਿ ਪੁਲਿਸ ਵਲੋਂ ਮੌਕੇ 'ਤੇ ਕਾਰਵਾਈ ਕਰਦਿਆਂ ਇਨ੍ਹਾਂ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਦੋ ਹੈਾਡ ਗਰਨੇਡ, ਪੰਜ ਪਿਸਤੌਲਾਂ ਅਤੇ 40 ਕਾਰਤੂਸ ਬਰਾਮਦ ਕੀਤੇ ਹਨ | ਇਨ੍ਹਾਂ ਅੱਤਵਾਦੀਆਂ ਵਿਚੋਂ ਇਕ ਦਾ ਸੰਬੰਧ ਪਵਨ ਕੁਮਾਰ ਨਾਲ ਹੈ, ਜਿਸ ਦੇ ਭਰਾ ਹੈਰੀ ਨੇ ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਹਮਲਾ ਕੀਤਾ ਸੀ | ਇਸ ਸਬੰਧੀ ਅੱਜ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਪੰਜ ਅੱਤਵਾਦੀ ਲਾਡੋਵਾਲ ਟੋਲ ਪਲਾਜ਼ਾ ਨੇੜੇ ਮੋਟਰਸਾਈਕਲਾਂ 'ਤੇ ਜਾ ਰਹੇ ਹਨ ਤਾਂ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ | ਪੁਲਿਸ ਵਲੋਂ ਮੌਕੇ 'ਤੇ ਕਾਰਵਾਈ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਤਾਂ ਕਾਬੂ ਕਰ ਲਿਆ, ਜਦਕਿ ਦੋ ਉਥੋਂ ਭੱਜ ਪਏ, ਪੁਲਿਸ ਨੇ ਜਦੋਂ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਸਿੱਟੇ ਵਜੋਂ ਪੁਲਿਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਦੋ ਅੱਤਵਾਦੀ ਜ਼ਖ਼ਮੀ ਹੋ ਗਏ, ਇਨ੍ਹਾਂ ਵਿਚੋਂ ਇਕ ਅੱਤਵਾਦੀ ਨੂੰ ਤਿੰਨ ਗੋਲੀਆਂ ਲੱਗੀਆਂ ਹਨ ਜਦਕਿ ਇਕ ਅੱਤਵਾਦੀ ਨੂੰ ਇਕ ਗੋਲੀ ਲੱਗੀ ਹੈ | ਇਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਸੰਪਰਕ ਵਿਚ ਸਨ, ਜਿਸ ਦਾ ਮਕਸਦ ਪੰਜਾਬ ਵਿਚ ਦਹਿਸ਼ਤ ਫੈਲਾਉਣਾ ਸੀ | ਕਾਬੂ ਕੀਤੇ ਗਏ ਇਨ੍ਹਾਂ ਅੱਤਵਾਦੀਆਂ ਦੀ ਸ਼ਨਾਖਤ ਅਜੇ ਵਾਸੀ ਫਤਿਆਬਾਦ ਹਰਿਆਣਾ, ਅਰਸ਼ ਵਾਸੀ ਭੋਜਪੁਰ ਬਿਹਾਰ ਅਤੇ ਸ਼ਮਸ਼ੇਰ ਵਾਸੀ ਫਿਰੋਜਪੁਰ ਵਜੋਂ ਕੀਤੀ ਗਈ ਹੈ | ਪੁਲਿਸ ਨੇ ਇਸ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਪੰਜਾਬ 'ਚ ਝੋਨੇ ਦੀ ਖ਼ਰੀਦ ਅਨੁਮਾਨਾਂ ਤੋਂ 30 ਲੱਖ ਮੀਟਿ੍ਕ ਟਨ ਘਟੀ <br/> ਅਗਲੀ ਖ਼ਬਰ ਰਾਜਪਾਲ ਵਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।