ਧੂਰੀ (ਸੰਗਰੂਰ), 20 ਨਵੰਬਰ (ਸੰਜੇ ਲਹਿਰੀ)-ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਮੌਕੇ ਸਿਵਲ ਹਸਪਤਾਲ ਧੂਰੀ ਦਾ ਅਚਾਨਕ ਦੌਰਾ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿਚ ਮੈਡੀਕਲ ਸਪੈਸ਼ਲਿਸਟ ਡਾਕਟਰ ਅਤੇ ਨਰਸਾਂ ਦੀ ਕਮੀ ਜਲਦ ਪੂਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਨਰਸਾਂ ਦੀ ਭਰਤੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਅਤੇ 400 ਨਰਸਾਂ ਦੀ ਭਰਤੀ ਕਰ ਲਈ ਗਈ ਹੈ ਅਤੇ 300 ਨਰਸਾਂ ਹੋਰ ਭਰਤੀ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਸਿਵਲ ਹਸਪਤਾਲ ਧੂਰੀ ਦੀ ਨਵੀਂ ਬਣ ਰਹੀ ਬਿਲਡਿੰਗ ਬਾਰੇ ਬੋਲਦਿਆਂ ਕਿਹਾ ਕਿ ਨਵੇਂ ਹਸਪਤਾਲ ਦੀ ਇਹ ਇਮਾਰਤ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਕਰ ਕੇ ਜਲਦ ਹੀ ਇਲਾਕੇ ਦੇ ਲੋਕਾਂ ਨੂੰ ਅਰਪਣ ਕਰ ਦਿੱਤੀ ਜਾਵੇਗੀ | ਇਸ ਮੌਕੇ ਸਿਵਲ ਹਸਪਤਾਲ ਦੇ ਕਾਰਜਕਾਰੀ ਐਸ.ਐਮ.ਓ. ਡਾ. ਨਰਾਇਣ ਸਿੰਘ, ਡਾ. ਹਰਪ੍ਰੀਤ, ਡਾ. ਪ੍ਰਭਜੋਤ, ਡਾ. ਰਚੀਤਾ, ਤਾਨੀਆ ਅਤੇ ਵਿਕਾਸ ਕੁਮਾਰ ਵਿੱਕੀ ਹਾਜ਼ਰ ਸਨ |
ਸੂਬੇ 'ਚ ਮਾਹਿਰ ਡਾਕਟਰਾਂ ਤੇ ਨਰਸਾਂ ਦੀ ਕਮੀ ਜਲਦ ਕੀਤੀ ਜਾਵੇਗੀ ਪੂਰੀ-ਸਿਹਤ ਮੰਤਰੀ <br/>
ਅਜੀਤ ਡੈਸਕ
21-11-2025