05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅੰਮਿ੍ਤਸਰ 'ਚ ਪੁਲਿਸ ਮੁਕਾਬਲੇ 'ਚ ਗੈਂਗਸਟਰ ਹਲਾਕ <br/>

ਅਜੀਤ ਡੈਸਕ 21-11-2025

ਅੰਮਿ੍ਤਸਰ, 20 ਨਵੰਬਰ (ਰੇਸ਼ਮ ਸਿੰਘ)-ਬੀਤੀ ਰਾਤ ਇਥੇ ਛੇਹਰਟਾ ਖੇਤਰ 'ਚ ਹੋਏ ਪੁਲਿਸ ਮੁਕਾਬਲੇ 'ਚ ਇਕ ਗੈਂਗਸਟਰ ਮਾਰਿਆ ਗਿਆ ਜਿਸ ਪਾਸੋਂ 2 ਅਤਿ ਆਧੁਨਿਕ ਵਿਦੇਸ਼ੀ ਪਿਸਤੌਲ ਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਜਦੋਂ ਕਿ ਉਸਦਾ ਦੂਜਾ ਸਾਥੀ ਮੌਕਿਆ ਤੋਂ ਫਰਾਰ ਹੋ ਗਿਆ | ਮਿ੍ਤਕ ਦੀ ਸ਼ਨਾਖਤ ਹਰਜਿੰਦਰ ਸਿੰਘ (32) ਵਾਸੀ ਤਰਨ ਤਾਰਨ ਰੋਡ ਵਜੋਂ ਹੋਈ ਹੈ ਜਦੋਂਕਿ ਫਰਾਰ ਹੋਏ ਮੁਲਜ਼ਮ ਦੀ ਸ਼ਨਾਖਤ ਸੰਨੀ ਵਾਸੀ ਅਟਾਰੀ ਵਜੋਂ ਹੋਈ ਹੈ | ਬੀਤੀ ਦੇਰ ਰਾਤ ਇਸ ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਂਟੀ ਗੈਂਗਸਟਰ ਸੈੱਲ ਦੇ ਇੰਚਾਰਜ਼ ਸਬ ਇੰਸ: ਬਲਵਿੰਦਰ ਸਿੰਘ 'ਤੇ ਆਧਾਰਿਤ ਟੀਮ ਵਲੋਂ ਖੁਫੀਆ ਸੂਚਨਾ ਮਿਲਣ 'ਤੇ ਨਾਕਾਬੰਦੀ ਕੀਤੀ ਗਈ ਸੀ ਜਦੋਂ ਕਿ ਇਕ ਮੋਟਰਸਾਇਕਲ 'ਤੇ ਸਵਾਰ 2 ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਆਪਣਾ ਮੋਟਰਸਾਇਕਲ ਮੋੜ ਲਿਆ ਤੇ ਪੁਲਿਸ ਪਾਰਟੀ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ | ਪੁਲਿਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ 'ਚ ਇਕ ਨੌਜਵਾਨ ਗੰਭੀਰ ਜ਼ਖ਼ਮੀਂ ਹੋ ਗਿਆ ਜਦੋਂ ਕਿ ਉਸਦਾ ਦੂਜਾ ਸਾਥੀ ਹਨੇ੍ਹਰੇ ਦੀ ਆੜ 'ਚ ਫਰਾਰ ਹੋ ਗਿਆ | ਜ਼ਖ਼ਮੀਂ ਹੋਏ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ | ਬਰਾਮਦ ਕੀਤੇ ਗਏ ਪਿਸਤੌਲਾਂ 'ਚ ਇੱਕ ਵਿਦੇਸ਼ੀ ਗਲੋਕ ਪਿਸਤੌਲ (3 ਖਾਲੀ ਕਾਰਤੂਸ ਅਤੇ ਮੈਗਜ਼ੀਨ ਵਿਚ 4 ਜ਼ਿੰਦਾ ਕਾਰਤੂਸ) ਤੇ ਇੱਕ 30 ਬੋਰ ਪਿਸਤੌਲ (1 ਖਾਲੀ ਕਾਰਤੂਸ ਅਤੇ ਮੈਗਜ਼ੀਨ ਵਿਚ 1 ਜ਼ਿੰਦਾ ਕਾਰਤੂਸ ਸ਼ਾਮਿਲ ਹਨ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਜਗਬਿੰਦਰ ਸਿੰਘ, ਹਰਮਿੰਦਰ ਸਿੰਘ ਸੰਧੂ, ਰਿਸ਼ਭ ਭੋਲਾ ਆਦਿ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਸ਼ਹੀਦੀ ਸ਼ਤਾਬਦੀ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ <br/> ਅਗਲੀ ਖ਼ਬਰ ਪੰਜਾਬ ਦੀ ਗੱਲ ਕਰਨ ਵਾਲੇ ਹੋਣਗੇ ਆਮ ਆਦਮੀ ਪਾਰਟੀ ਤੋਂ ਬਾਹਰ-ਪਠਾਣਮਾਜਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।