16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਅੱਤਵਾਦੀ ਕਮਾਂਡਰ ਸੱਯਾਦ ਉਰਫ਼ ਅਬੂ ਜ਼ਾਰ ਸਮੇਤ 23 ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ <br/>

ਅਜੀਤ ਡੈਸਕ 20-11-2025
ਅੰਮਿ੍ਤਸਰ, 19 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਸੂਬਾ ਖ਼ੈਬਰ ਪਖਤੂਨਖਵਾ 'ਚ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕੀਤੀਆਂ ਕਾਰਵਾਈਆਂ 'ਚ ਫ਼ਿਤਨਾ-ਅਲ-ਖ਼ਵਾਰੀਜ ਸਮੂਹ ਦੇ ਕਮਾਂਡਰ ਸੱਯਾਦ ਉਰਫ਼ ਅਬੂ ਜ਼ਾਰ ਸਮੇਤ 23 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਅਬੂ ਜ਼ਾਰ ਪੁੱਤਰ ਹਾਜੀ ਮੁਹੰਮਦ ਜ਼ਾਹਵਾਲ ਅਫ਼ਗਾਨਿਸਤਾਨ ਦੇ ਪਕਤੀਆ ਸੂਬੇ ਦੇ ਗਰਦੀਜ਼ ਜ਼ਿਲ੍ਹੇ ਦੇ ਪੀਰ ਬਾਗ਼ ਦਾ ਰਹਿਣ ਵਾਲਾ ਹੈ | ਉਹ ਪਹਿਲਾਂ ਤਾਲਿਬਾਨ ਦੇ ਸੁਰੱਖਿਆ ਬਲਾਂ ਦਾ ਮੈਂਬਰ ਰਹਿ ਚੁੱਕਾ ਹੈ | ਡਰੋਨ ਹਮਲੇ 'ਚ ਮਾਰੇ ਗਏ ਉਕਤ ਅੱਤਵਾਦੀ ਕਮਾਂਡਰ ਲਈ ਬੀਤੇ ਦਿਨ ਉਸ ਦੇ ਜੱਦੀ ਸ਼ਹਿਰ 'ਚ ਫ਼ਾਤਿਹਾ-ਸ਼ੋਕ ਸਮਾਰੋਹ ਕੀਤਾ ਗਿਆ | ਮੀਡੀਆ ਵਿੰਗ ਅਨੁਸਾਰ ਸੁਰੱਖਿਆ ਬਲਾਂ ਦੁਆਰਾ ਬਾਜੌਰ ਜ਼ਿਲ੍ਹੇ 'ਚ ਖ਼ੁਫ਼ੀਆ ਜਾਣਕਾਰੀ 'ਤੇ ਆਧਾਰਿਤ ਕੀਤੀ ਗਈ ਕਾਰਵਾਈ ਦੌਰਾਨ 11 ਅੱਤਵਾਦੀ ਮਾਰੇ ਗਏ | ਜਦਕਿ ਬੰਨੂ ਜ਼ਿਲ੍ਹੇ 'ਚ ਕੀਤੀ ਗਈ ਇਕ ਹੋਰ ਕਾਰਵਾਈ 'ਚ 12 ਹੋਰ ਅੱਤਵਾਦੀ ਮਾਰੇ ਗਏ |

ਪਿਛਲੀ ਖ਼ਬਰ ਮੇਰੀ ਲਲਕਾਰ ਤੋਂ ਬਾਅਦ ਹੀ ਪਾਕਿਸਤਾਨੀ ਜਿਹਾਦੀ ਭਾਰਤ 'ਚ ਕਰ ਰਹੇ ਆਤਮਘਾਤੀ ਹਮਲੇ-ਹੱਕ <br/> ਅਗਲੀ ਖ਼ਬਰ ਬਿਹਾਰ 'ਚ ਐਨ.ਡੀ.ਏ. ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਰਡਿੰਗ ਤੇ ਪੋਸਟਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।