ਪਟਨਾ, 19 ਨਵੰਬਰ (ਪੀ.ਟੀ.ਆਈ)-ਜੇ.ਡੀ (ਯੂ) ਦੇ ਸੁਪਰੀਮੋ ਨਿਤਿਸ਼ ਕੁਮਾਰ ਦੇ ਰਿਕਾਰਡ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਪਹਿਲਾਂ ਬਿਹਾਰ 'ਚ ਐਨ.ਡੀ.ਏ. ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਰਡਿੰਗ ਅਤੇ ਪੋਸਟਰ ਰਾਜਧਾਨੀ ਪਟਨਾ 'ਚ ਲਗਾਏ ਗਏ | ਇਨ੍ਹਾਂ ਪੋਸਟਰਾਂ 'ਚ ਔਰਤਾਂ, ਕਿਸਾਨਾਂ, ਨੌਜਵਾਨਾਂ ਅਤੇ ਭਾਈਚਾਰਕ ਲਾਮਬੰਦੀ ਕਰਨ ਵਾਲਿਆਂ ਨੂੰ ਵੀ ਦਰਸਾਇਆ ਗਿਆ ਹੈ, ਜਿਨ੍ਹਾਂ 'ਚ 'ਡਬਲ-ਇੰਜਣ' ਸਰਕਾਰ ਵਲੋਂ ਵੱਖ-ਵੱਖ ਖੇਤਰਾਂ 'ਚ ਕੀਤੇ ਗਏ ਕੰਮਾਂ ਦਾ ਵਰਨਣ ਕਰਨ ਵਾਲੇ ਸੁਨੇਹੇ ਹਨ | ਇਥੇ ਸੂਬਾ ਭਾਜਪਾ ਦਫ਼ਤਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ ਦੋ ਹੋਰਡਿੰਗ ਲੱਗੇ ਹੋਏ ਹਨ, ਜਿਨ੍ਹਾਂ 'ਤੇ ਲਿਖਿਆ ਹੈ 'ਬਿਹਾਰ ਕੀ ਜਨਤਾ ਕਾ ਆਭਾਰ, ਅਬ ਔਰ ਰਫ਼ਤਾਰ ਪਕੜੇਗਾ ਬਿਹਾਰ' (ਬਿਹਾਰ ਦੇ ਲੋਕਾਂ ਦਾ ਧੰਨਵਾਦ, ਬਿਹਾਰ ਹੋਰ ਤੇਜ਼ੀ ਨਾਲ ਅੱਗੇ ਵਧੇਗਾ) | ਇਸੇ ਤਰ੍ਹਾਂ ਦੇ ਦਿ੍ਸ਼ ਪਟਨਾ 'ਚ ਜਨਤਾ ਦਲ (ਯੂ) ਦਫ਼ਤਰ 'ਚ ਦੇਖੇ ਜਾ ਸਕਦੇ ਹਨ |