ਚੰਡੀਗੜ੍ਹ, 19 ਨਵੰਬਰ (ਅਜੀਤ ਬਿਊਰੋ)-'ਆਰਟ ਆਫ਼ ਲਿਵਿੰਗ' ਸੰਸਥਾ ਨੇ ਇਸ ਨਵੰਬਰ 'ਚ ਵਿਸ਼ਵ ਵਿਆਪੀ ਅਧਿਆਤਮਿਕ ਗੁਰੂ ਅਤੇ ਮਾਨਵਤਾਵਾਦੀ ਨੇਤਾ, ਗੁਰੂਦੇਵ ਸ੍ਰੀ ਸ੍ਰੀ ਰਵੀਸ਼ੰਕਰ ਦੇ ਪੰਜਾਬ ਵਿਚ ਆਉਣ ਦਾ ਐਲਾਨ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ | ਹਜ਼ਾਰਾਂ ਲੋਕ ਗੁਰੂਦੇਵ ਦੀ ਪਵਿੱਤਰ ਮੌਜੂਦਗੀ ਵਿਚ ਧਿਆਨ, ਗਿਆਨ ਅਤੇ ਸੰਗੀਤ ਦੇ ਅਨੰਦ ਵਿਚ ਡੁੱਬਣ ਲਈ ਉਤਸੁਕ ਹਨ | ਗੁਰੂਦੇਵ ਕਵਿਤਾ ਅਤੇ ਵਿਨੋਦ ਖੰਨਾ ਫਾਊਾਡੇਸ਼ਨ ਦੁਆਰਾ ਆਰਟ ਆਫ਼ ਲਿਵਿੰਗ ਨਾਲ ਸਾਂਝੇਦਾਰੀ ਨਾਲ ਕਰਵਾਏ 'ਨਵਾਂ ਜੋਸ਼ ਨਵਾਂ ਪੰਜਾਬ' ਸਮਾਗਮ ਨੂੰ ਸੰਬੋਧਨ ਕਰਨਗੇ | ਗੁਰੂਦੇਵ 21 ਨਵੰਬਰ ਨੂੰ ਪਠਾਨਕੋਟ ਪਹੁੰਚਣਗੇ, ਜਿੱਥੇ ਆਰਟ ਆਫ਼ ਲਿਵਿੰਗ ਅਤੇ ਕਵਿਤਾ ਅਤੇ ਵਿਨੋਦ ਖੰਨਾ ਫਾਊਾਡੇਸ਼ਨ 'ਨਵਾਂ ਜੋਸ਼ ਨਵਾਂ ਪੰਜਾਬ' ਦੀ ਮੇਜ਼ਬਾਨੀ ਕਰਨਗੇ | ਅਗਲੇ ਦਿਨ ਗੁਰੂਦੇਵ ਜ਼ੀਰਕਪੁਰ ਵਿਚ ਇਕ ਇਤਿਹਾਸਕ ਅਤੇ ਅਨੰਦਮਈ ਸ਼ਾਮ ਲਈ ਮੌਜੂਦ ਹੋਣਗੇ ਇਸ ਤੋਂ ਇਲਾਵਾ ਉਹ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਰਬ ਧਰਮ ਸੰਮੇਲਨ 'ਚ ਹਿੱਸਾ ਲੈਣਗੇ |