ਮੱਲਾਂਵਾਲਾ (ਫ਼ਿਰੋਜ਼ਪੁਰ), 19 ਨਵੰਬਰ (ਬਲਬੀਰ ਸਿੰਘ ਜੋਸਨ)-'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਪੰਜਾਬ ਦੇ ਦਾਨੀ ਲੋਕਾਂ ਵਲੋਂ ਮਾਰੇ ਵੱਡੇ ਹੰਭਲੇ ਕਾਰਨ ਇਕੱਠਾ ਕੀਤਾ ਗਿਆ 'ਅਜੀਤ /ਅਜੀਤ ਸਮਾਚਾਰ' ਹੜ੍ਹ ਰਾਹਤ ਫ਼ੰਡ ਤਹਿਤ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਸਬ-ਤਹਿਸੀਲ ਮੱਲਾਂਵਾਲਾ ਦੇ ਨਜ਼ਦੀਕੀ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮਗਰੀ ਤਕਸੀਮ ਕਰਨ ਲਈ ਪਿੰਡ ਉਸਮਾਨ ਵਾਲਾ ਵਿਖੇ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਅਦਾਰਾ 'ਅਜੀਤ' ਦੇ ਫ਼ਾਜ਼ਿਲਕਾ-ਫ਼ਿਰੋਜ਼ਪੁਰ ਇੰਚਾਰਜ ਦਵਿੰਦਰ ਪਾਲ ਸਿੰਘ ਅਤੇ 'ਅਜੀਤ' ਦੀ ਸਮੁੱਚੀ ਟੀਮ ਵਲੋਂ ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਫੱਤੇ ਵਾਲਾ, ਆਲੇਵਾਲਾ, ਕੁਤਬਦੀਨ ਵਾਲਾ, ਧੀਰਾ ਘਾਰਾ, ਨਿਹਾਲਾ ਲਵੇਰਾ, ਵਸਤੀ ਕਿਸ਼ਨ ਸਿੰਘ ਵਾਲੀ, ਹਾਮਦਚੱਕ, ਟੱਲੀ ਗ਼ੁਲਾਮ, ਦੁਲੇ ਵਾਲਾ, ਬੰਡਾਲਾ, ਮੁੱਠਿਆਂ ਵਾਲਾ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ 150 ਤੋਂ ਵਧੇਰੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਚਾਰ ਹਜ਼ਾਰ ਲੀਟਰ ਡੀਜ਼ਲ, ਲੋੜਵੰਦ ਪਰਿਵਾਰਾਂ ਨੂੰ ਪੰਜਾਹ ਕੰਬਲ ਅਤੇ ਪਸ਼ੂਆਂ ਵਾਸਤੇ 200 ਬੋਰੇ ਕੈਟਲ ਫੀਡ ਦੀ ਵੰਡ ਕੀਤੀ ਗਈ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਲੀ ਸਿੰਘ ਉਸਮਾਨ ਵਾਲਾ ਯੂਥ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਸੂਬਾ ਮੀਤ ਪ੍ਰਧਾਨ ਚਮਕੌਰ ਸਿੰਘ ਉਸਮਾਨ ਵਾਲਾ, ਦਰਸ਼ਨ ਸਿੰਘ ਨਿਹਾਲ ਲਵੇਰਾ ਚੇਅਰਮੈਨ ਐ.ਸੀ. ਵਿੰਗ ਭਾਜਪਾ ਅਤੇ ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੋਸਨ, ਰਾਕੇਸ਼ ਚਾਵਲਾ, ਰਜਿੰਦਰ ਸਿੰਘ ਹਾਂਡਾ, ਅਮਰਜੀਤ ਸ਼ਰਮਾ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ ਪਰਮਜੀਤ ਸਿੰਘ ਸਿਖਾਨਾ, ਗੁਰਮੇਜ ਸਿੰਘ ਸਾਬਕਾ ਸਰਪੰਚ, ਡਾ. ਮੰਗਜੀਤ ਸਿੰਘ ਨਿਹਾਲਾ ਲਵੇਰਾ, ਆਦਿ ਹਾਜ਼ਰ ਸਨ |