21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪੰਜਾਬ ਤੇ ਹਰਿਆਣਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਲੋਂ ਵੀ ਚੰਡੀਗੜ੍ਹ 'ਤੇ ਦਾਅਵਾ ਪੇਸ਼

ਅਜੀਤ ਡੈਸਕ 19-11-2025
ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਪਿਛਲੇ 4 ਦਹਾਕੇ ਤੋਂ ਚੰਡੀਗੜ੍ਹ 'ਤੇ ਹੱਕ ਦੀ ਦਾਅਵੇਦਾਰੀ ਕਰ ਰਹੇ ਪੰਜਾਬ ਅਤੇ ਹਰਿਆਣਾ ਦੀ ਰਾਹ 'ਚ ਹੁਣ ਇਕ ਹੋਰ ਦਾਅਵੇਦਾਰ ਦਾ ਨਾਂਅ ਜੁੜ ਗਿਆ ਹੈ | ਹਰਿਆਣਾ ਦੇ ਫਰੀਦਾਬਾਦ 'ਚ ਹੋਈ ਉੱਤਰੀ ਰਾਜਾਂ ਦੀ ਖੇਤਰੀ ਕੌਂਸਲ ਦੀ ਬੈਠਕ 'ਚ ਹਿਮਾਚਲ ਪ੍ਰਦੇਸ਼ ਨੇ ਪਹਿਲੀ ਵਾਰ ਚੰਡੀਗੜ੍ਹ 'ਤੇ ਆਪਣਾ ਵੀ ਹੱਕ ਪੇਸ਼ ਕਰਦਿਆਂ 7.19 ਫ਼ੀਸਦੀ ਦਾ ਦਾਅਵਾ ਪੇਸ਼ ਕੀਤਾ | ਬੈਠਕ 'ਚ ਹਿਮਾਚਲ ਪ੍ਰਦੇਸ਼ ਨੇ ਅਣਵੰਡੇ ਪੰਜਾਬ ਦਾ ਹਿੱਸਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਸ ਦਾ ਵੀ ਚੰਡੀਗੜ੍ਹ 'ਤੇ ਹੱਕ ਹੈ | ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਦੀ ਜ਼ਮੀਨ ਅਤੇ ਅਸਾਸਿਆਂ 'ਤੇ ਆਪਣਾ ਦਾਅਵਾ ਪੇਸ਼ ਕਰਦਿਆਂ ਹਿਮਾਚਲ ਪ੍ਰਦੇਸ਼ ਨੇ ਚੰਡੀਗੜ੍ਹ 'ਚ ਰਿਆਇਤੀ ਦਰਾਂ 'ਤੇ ਜ਼ਮੀਨ ਦਿੱਤੇ ਜਾਣ ਦੀ ਮੰਗ ਕੀਤੀ, ਤਾਂ ਜੋ ਉਹ ਵੀ ਚੰਡੀਗੜ੍ਹ 'ਚ ਆਪਣੀ 'ਦਿਖ' ਸਥਾਪਿਤ ਕਰ ਸਕੇ | ਜ਼ਿਕਰਯੋਗ ਹੈ ਪੰਜਾਬ ਪੁਨਰ ਗਠਨ ਕਾਨੂੰਨ (1966) ਤੋਂ ਬਾਅਦ ਚੰਡੀਗੜ੍ਹ ਨੂੰ ਵੱਖ ਹੋਏ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ ਅਤੇ ਇਸ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ | ਚੰਡੀਗੜ੍ਹ ਦੇ ਵਸੀਲਿਆਂ ਅਤੇ ਪ੍ਰਸ਼ਾਸਕ ਕੰਮਕਾਜ 'ਚ ਮੁਲਾਜ਼ਮਾਂ ਦੀ ਭਰਤੀ ਨੂੰ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ 60:40 ਦੀ ਦਰ 'ਤੇ ਵੰਡਿਆ ਗਿਆ | ਪਰ ਪੰਜਾਬ ਵਲੋਂ ਸਮੇਂ-ਸਮੇਂ 'ਤੇ 'ਵਿਤਕਰਾ' ਕੀਤੇ ਜਾਣ ਦਾ ਇਲਜ਼ਾਮ ਲਾਇਆ |

ਪਿਛਲੀ ਖ਼ਬਰ ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਹੰਗਾਮਾ-4 ਮਿੰਟ 'ਚ 400 ਕਰੋੜ ਦੇ ਕੰਮਾਂ ਦਾ ਏਜੰਡਾ ਪਾਸ ਅਗਲੀ ਖ਼ਬਰ ਫਗਵਾੜਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤਰ 'ਤੇ ਕਾਤਲਾਨਾ ਹਮਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।